ਸੰਨੀ ਫਰਨੀਚਰ ਵਿਖੇ ਪਦਮਸ਼੍ਰੀ ਵਿਜੇ ਚੋਪੜਾ ਜੀ ਦਾ ਭਰਵਾਂ ਸਵਾਗਤ
Friday, Jun 09, 2017 - 07:54 AM (IST)
ਸਮਾਣਾ (ਦਰਦ) - ਮਾਨਵਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਸਮਾਜ-ਸੇਵੀ ਅਤੇ ਹਿਊਮਨ ਰਾਈਟਸ ਵਾਚ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਪੁਰੀ ਦੇ ਬੇਟੇ ਅਤੇ 'ਜਗ ਬਾਣੀ' ਦੇ ਨਾਭਾ ਤੋਂ ਪ੍ਰਤੀਨਿਧੀ ਅਮਰਿੰਦਰ ਸਿੰਘ ਪੁਰੀ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਦੇ ਨਵੇਂ ਸ਼ੋਅਰੂਮ ਸੰਨੀ ਫਰਨੀਚਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ 'ਹਿੰਦ ਸਮਾਚਾਰ ਗਰੁੱਪ' ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਇਥੇ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਸੰਨੀ ਫਰਨੀਚਰ ਜੈਪੁਰ ਦੇ ਮਾਲਕ ਗੁਰਵਿੰਦਰ ਸਿੰਘ ਬੇਦੀ, ਸੁਰਿੰਦਰ ਸਿੰਘ ਪੁਰੀ, ਜਰਨੈਲ ਸਿੰਘ ਚੀਮਾ, ਐਡਵੋਕੇਟ ਕੁਲਵੰਤ ਸਿੰਘ ਢਿੱਲੋਂ, ਹਿਤ ਅਭਿਲਾਸ਼ੀ ਸ਼ਰਮਾ, ਉਦਯੋਗਪਤੀ ਰਾਜ ਕੁਮਾਰ ਕਟਾਰੀਆ, ਅਮਰਜੀਤ ਸਿੰਘ ਪੰਜਰਥ, ਦਵਿੰਦਰ ਸਿੰਘ ਬੰਟੀ ਵੋਹਰਾ, ਅਮਰਿੰਦਰ ਸਿੰਘ ਪੁਰੀ, ਗੁਰਮੀਤ ਸਿੰਘ ਬੇਦੀ, ਵਰਿਆਮ ਸਿੰਘ, ਇੰਸ. ਅਮਨਪਾਲ ਸਿੰਘ ਵਿਰਕ, ਹਰਪ੍ਰੀਤ ਸਿੰਘ ਪ੍ਰੀਤ ਕੌਂਸਲਰ ਨਾਭਾ ਤੇ ਦਰਸ਼ਨ ਸਿੰਘ ਅਰੋੜਾ ਪ੍ਰਧਾਨ ਰੋਟਰੀ ਕਲੱਬ ਨਾਭਾ ਨੇ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਜੀ ਆਇਆਂ ਆਖਿਆ। ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਗੜ੍ਹੀ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬਾ ਬਲਬੀਰ ਸਿੰਘ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਸੰਸਥਾ ਦੇ ਅਹੁਦੇਦਾਰਾਂ ਸਰਵਸ਼੍ਰੀ ਸੁਰਿੰਦਰ ਸਿੰਘ ਪੁਰੀ, ਮੁਕੇਸ਼ ਗੁਪਤਾ, ਨੰਬਰਦਾਰ ਬੇਅੰਤ ਸਿੰਘ ਚੀਮਾ, ਰਾਜ ਕੁਮਾਰ ਗਰਗ, ਰਾਮ ਲਾਲ ਬਾਂਸਲ, ਮਹੇਸ਼ ਸਿੰਗਲਾ, ਜਸਪਾਲ ਸਿੰਘ, ਆਰ. ਡੀ. ਪਾਠਕ, ਡਾ. ਧਰਮਪਾਲ ਗਰਗ, ਐੱਲ. ਡੀ. ਤਿਵਾੜੀ, ਬੰਟੀ ਵੋਹਰਾ, ਵਿਜੇ ਸਿੰਘ, ਸੂਰਜ ਭਾਨ, ਦੀਵਾਨ ਚੰਦ ਤੇ ਮਹਿੰਦਰਪਾਲ ਗਰਗ ਆਦਿ ਵੱਲੋਂ ਸਨਮਾਨ-ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੂੰ ਵੀ ਉਚੇਚੇ ਤੌਰ 'ਤੇ ਸਨਮਾਨ-ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸੰਨੀ ਫਰਨੀਚਰ ਵਿਖੇ ਆਲ ਪੰਜਾਬ ਖੱਤਰੀ ਸਭਾ ਦੇ ਸਰਪ੍ਰਸਤ ਸੁਰਿੰਦਰ ਸਿੰਘ ਪੁਰੀ, ਖੱਤਰੀ ਸਭਾ ਸਮਾਣਾ ਦੇ ਸਰਪ੍ਰਸਤ ਅਮਰਜੀਤ ਸਿੰਘ ਪੰਜਰਥ, ਜਸਵਿੰਦਰ ਸਿੰਘ ਲੂਥਰਾ, ਬੰਟੀ ਵੋਹਰਾ ਪ੍ਰਧਾਨ, ਯੂਥ ਖੱਤਰੀ ਸਭਾ ਸਮਾਣਾ ਦੇ ਪ੍ਰਧਾਨ ਰਮਿੰਦਰ ਸਿੰਘ ਰਾਣਾ, ਅਕਾਲੀ ਦਲ ਸ਼ਹਿਰੀ ਪ੍ਰਧਾਨ ਸੁਭਾਸ਼ ਪੰਜਰਥ, ਦਸਮੇਸ਼ ਸੇਵਕ ਦਲ ਦੇ ਪ੍ਰਧਾਨ ਕੁਲਵੰਤ ਸਿੰਘ, ਬਾਬਾ ਦੀਪ ਸਿੰਘ ਦਲ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਪੰਜਰਥ, ਵਿੱਕੀ ਚੋਪੜਾ, ਸੁਰਜੀਤ ਸਿੰਘ ਵੋਹਰਾ, ਦਵਿੰਦਰ ਮਹਿਤਾ, ਹਰਵਿੰਦਰ ਸਿੰਘ ਤੁਲੀ, ਮਨਮੋਹਨ ਸਿੰਘ ਤੁਲੀ, ਸੁਰਿੰਦਰ ਸਿੰਘ ਸਾਹੀ, ਅਨਿਲ ਲੂੰਬਾ, ਸੰਦੀਪ ਲੂੰਬਾ, ਸਤਪਾਲ ਸਿੰਘ ਬੇਦੀ ਅਤੇ ਹੋਰਨਾਂ ਨੇ ਵੀ ਪਦਮਸ਼੍ਰੀ ਵਿਜੇ ਚੋਪੜਾ ਜੀ ਨੂੰ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
