'ਵਾਰਡ ਨੰ. 1 ਦੀ ਖਾਲਸਾ ਕਾਲੋਨੀ ਨਗਰ ਪੰਚਾਇਤ ਦੀਆਂ ਸਹੂਲਤਾਂ ਤੋਂ ਕੋਹਾਂ ਦੂਰ'

04/26/2018 12:09:07 PM

ਬੇਗੋਵਾਲ, (ਬਬਲਾ)- ਕਸਬਾ ਬੇਗੋਵਾਲ ਦੀ ਵਾਰਡ ਨੰ. 1 ਦੀ ਖਾਲਸਾ ਕਾਲੋਨੀ ਜੋ ਪਿਛਲੇ ਲੰਬੇ ਸਮੇਂ ਤੋਂ ਨਗਰ ਪੰਚਾਇਤ ਦੀਆਂ ਸਹੂਲਤਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀ ਹੈ, ਜਿਸ ਕਾਰਨ ਕਾਲੋਨੀ 'ਚ ਰਹਿ ਰਹੇ ਲੋਕਾਂ ਤੇ ਰਾਹਗੀਰਾਂ ਨੂੰ ਘਰਾਂ ਤੇ ਰਸਤਿਆਂ 'ਚ ਬੇਸ਼ੁਮਾਰ ਬੂਟੀ ਦੀ ਭਰਮਾਰ ਹੋਣ ਕਰ ਕੇ ਜੰਗਲ ਦਾ ਰੂਪ ਨਜ਼ਰ ਆÎਉਂਦਾ ਹੈ। ਇਸ ਸਬੰਧੀ ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੀ ਇਹ ਕਾਲੋਨੀ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤਕ ਨਗਰ ਪੰਚਾਇਤ ਤੇ ਪ੍ਰਸ਼ਾਸਨ ਨੇ ਅੱਜ ਤਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਲੋਨੀ 'ਚ ਜਿਥੇ ਸੜਕਾਂ, ਸੀਵਰੇਜ ਤੇ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ, ਉਥੇ ਹੀ ਇਸ ਕਾਲੋਨੀ ਦੇ ਘਰਾਂ ਸਾਹਮਣੇ ਤੇ ਰਸਤਿਆਂ ਤੇ ਲੋਕਾਂ ਦੇ ਖਾਲੀ ਪਏ ਪਲਾਟਾਂ 'ਚ ਲੰਬੀ-ਲੰਬੀ ਗਾਜਰ ਬੂਟੀ ਦੀ ਭਰਮਾਰ ਹੈ, ਜਿਸ ਕਰ ਕੇ ਰਾਤ ਸਮੇਂ ਤਾਂ ਦੂਰ ਦੀ ਗੱਲ ਦਿਨ ਸਮੇਂ ਵੀ ਕਾਲੋਨੀ ਵਾਸੀਆਂ ਲਈ ਹਰ ਸਮੇਂ ਕੋਈ ਨਾ ਕੋਈ ਖੌਫ ਬਣਿਆ ਰਹਿੰਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਾਲੋਨੀ 'ਚ ਗਾਜਰ ਬੂਟੀ ਦੀ ਭਰਮਾਰ ਕਰ ਕੇ ਚੋਰਾਂ ਤੇ ਨਸ਼ੇੜੀਆਂ ਦੀ ਪਨਾਹਗਾਰ ਬਣੀ ਹੋਈ ਹੈ, ਜਿਸ ਕਰ ਕੇ ਕਾਲੋਨੀ 'ਚ ਆਏ ਦਿਨ ਚੋਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਇਸ ਸਬੰਧੀ ਕਈ ਵਾਰ ਨਗਰ ਪੰਚਾਇਤ ਨੂੰ ਗੁਹਾਰ ਲਾਈ ਹੈ ਪਰ ਅਜੇ ਤਕ ਨਗਰ ਪੰਚਾਇਤ ਤੇ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਇਸ ਮੌਕੇ ਇਕੱਤਰ ਕਾਲੋਨੀ ਵਾਸੀਆਂ ਪਰਮਪਵਿੱਤਰ ਸਿੰਘ, ਪਰਮਜੀਤ ਸਿੰਘ, ਸੰਤੋਖ ਸਿੰਘ, ਬਲਵਿੰਦਰ ਕੌਰ, ਮਹੇਸ਼ ਕੁਮਾਰ, ਬਲਜਿੰਦਰ ਕੌਰ, ਮਨਜੀਤ ਕੌਰ, ਆਦਿ ਨੇ ਨਗਰ ਪੰਚਾਇਤ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਉਨ੍ਹਾਂ ਦਾ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਨਿਜ਼ਾਤ ਦੁਆਈ ਜਾਵੇ। 
ਕੀ ਕਹਿੰਦੇ ਹਨ ਨਗਰ ਪੰਚਾਇਤ ਦੇ ਪ੍ਰਧਾਨ
ਇਸ ਮੌਕੇ ਜਦੋਂ ਨਗਰ ਪੰਚਾਇਤ ਦੇ ਪ੍ਰਧਾਨ ਰਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਕਾਲੋਨੀ 'ਚ ਜ਼ਿਆਦਾਤਰ ਲੋਕਾਂ ਦੇ ਰਿਹਾਇਸ਼ੀ ਪਲਾਟਾਂ 'ਚ ਇਹ ਭੰਗ ਬੂਟੀ ਉੱਗੀ ਹੋਈ ਹੈ, ਜਿਸ ਨੂੰ ਕਟਾਉਣ ਦਾ ਫਰਜ਼ ਉਨ੍ਹਾਂ ਪਲਾਟਾਂ ਦੇ ਮਾਲਕਾਂ ਦਾ ਬਣਦਾ ਹੈ ਤੇ ਜਿਥੋਂ ਤਕ ਸਵਾਲ ਹੈ ਸੜਕ ਤੇ ਰਸਤਿਆਂ 'ਤੇ ਉੱਗੀ ਬੂਟੀ ਦਾ ਉਹ ਨਗਰ ਪੰਚਾਇਤ ਜਲਦੀ ਹੀ ਕਟਵਾ ਦੇਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੀਵਰੇਜ ਸਮੱਸਿਆ ਦਾ ਨਗਰ ਪੰਚਾਇਤ ਗੰਭੀਰ ਨੋਟਿਸ ਲੈ ਰਹੀ ਹੈ ਪਰ ਸੀਵਰੇਜ ਬੋਰਡ ਦੇ ਐੱਸ. ਡੀ. ਓ. ਤੇ ਐਕਸੀਅਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ।


Related News