1961 ਦੀ ਜੰਗ ’ਚ ਲੱਗੀ ਗੋਲ਼ੀ ਅੱਜ ਵੀ ਤਾਰਾ ਸਿੰਘ ਦੇ ਦਿਮਾਗ ’ਚ ਪਰ ਅਜੇ ਤਕ ਨਹੀਂ ਮਿਲੇ ਪੂਰੇ ਹੱਕ

Tuesday, Jul 25, 2023 - 06:26 PM (IST)

1961 ਦੀ ਜੰਗ ’ਚ ਲੱਗੀ ਗੋਲ਼ੀ ਅੱਜ ਵੀ ਤਾਰਾ ਸਿੰਘ ਦੇ ਦਿਮਾਗ ’ਚ ਪਰ ਅਜੇ ਤਕ ਨਹੀਂ ਮਿਲੇ ਪੂਰੇ ਹੱਕ

ਪਾਇਲ (ਧੀਰਾ) : ਦੇਸ਼ ਦੀ ਸੈਨਾ ’ਚ ਰਾਸ਼ਟਰ ਭਾਵਨਾ ਨਾਲ ਸੇਵਾ ਕਰਕੇ ਆਪਣੀ ਜਾਨ ਤੱਕ ਨੂੰ ਜ਼ੋਖ਼ਮ ਵਿਚ ਪਾਉਣ ਤੋਂ ਬਾਅਦ ਅਤੇ ਸਾਰੀ ਉਮਰ ਲਈ ਰਿਸਕੀ ਜ਼ਿੰਦਗੀ ਹਵਾਲੇ ਹੋਏ ਯੋਧਿਆਂ ਨੂੰ ਆਪਣੇ ਬਣਦੇ ਹੱਕ ਲੈਣ ਲਈ ਵੀ ਜੇਕਰ ਅੱਧੀ ਸਦੀ ਤੋਂ ਉਪਰ ਸਮਾਂ ਲੱਗ ਜਾਵੇ ਤਾਂ ਇਹ ਦੁਖਾਂਤ ਸਰਕਾਰਾਂ ਦੇ ਮੱਥੇ ’ਤੇ ਕਲੰਕ ਤੋਂ ਘੱਟ ਨਹੀਂ। ਅਜਿਹਾ ਹੀ ਮਾਮਲਾ ਪਿੰਡ ਕੂਹਲੀ ਖੁਰਦ ਦੇ ਸਾਬਕਾ ਸੈਨਿਕ ਤਾਰਾ ਦਾ ਹੈ, ਜਿਸ ਨੂੰ 83 ਸਾਲ ਦੀ ਉਮਰ ਵਿਚ ਜਾ ਕੇ ਵੀ ਇਸ ਗੱਲ ਦਾ ਝੋਰਾ ਹੈ ਕਿ ਗੋਆ ਨੂੰ ਆਜ਼ਾਦ ਕਰਵਾਉਣ ਲਈ 1961 ਦੀ ਜੰਗ ’ਚ ਲੱਗੀ ਗੋਲੀ ਅੱਜ ਵੀ ਉਸ ਦੇ ਸਿਰ ਵਿਚ ਮੌਜੂਦ ਹੈ ਪ੍ਰੰਤੂ ਉਸ ਨੂੰ ਆਪਣੀ ਪੈਨਸ਼ਨ, ਫੰਡ ਤੇ ਹੋਰ ਲਾਭ ਲੈਣ ਲਈ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਲੱਗ ਗਿਆ ਅਤੇ ਅਜੇ ਵੀ ਬਹੁਤ ਕੁਝ ਬਕਾਇਆ ਹੈ।

ਇਹ ਵੀ ਪੜ੍ਹੋ : ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਾਰੀਖਾਂ ਨੂੰ ਪੈ ਸਕਦੇ ਭਾਰੀ ਮੀਂਹ

ਜਾਣਕਾਰੀ ਅਨੁਸਾਰ ਤਾਰਾ ਸਿੰਘ 1960 ’ਚ ਚੜ੍ਹਦੀ ਉਮਰ ਵਿਚ ਭਾਰਤੀ ਸੈਨਾ ’ਚ ਭਰਤੀ ਹੁੰਦਾ ਹੈ ਤੇ 1961 ਵਿਚ ਦੇਸ਼ ਦੀ ਸਰਕਾਰ ਵਲੋਂ ਗੋਆ ਦੀ ਆਜ਼ਾਦੀ ਲਈ ਲੜਾਈ ਲੜਨ ਦਾ ਐਲਾਨ ਕੀਤਾ ਗਿਆ। ਤਾਰਾ ਸਿੰਘ ਭਾਰਤੀ ਫ਼ੌਜ ਦੀ ਨੌ ਸੈਨਾ ’ਚ ਲੜਾਕੂ ਜਵਾਨਾਂ ਨਾਲ ਸ਼ਾਮਿਲ ਹੋ ਜਾਂਦਾ ਹੈ। ਗੋਆ ਦੀ ਆਜ਼ਾਦੀ ਲਈ ਲੜਦਿਆਂ ਤਾਰਾ ਸਿੰਘ ਦੇ ਸਿਰ ’ਚ ਗੋਲੀ ਵੱਜ ਜਾਂਦੀ ਹੈ। ਜ਼ਖਮੀ ਤਾਰਾ ਸਿੰਘ ਨੂੰ ਚੁੱਕ ਕੇ ਮਿਲਟਰੀ ਹਸਪਤਾਲ ਵਿਚ ਭਰਤੀ ਕੀਤਾ ਜਾਂਦਾ ਹੈ ਤੇ ਡਾਕਟਰਾਂ ਸਾਹਮਣੇ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜੇਕਰ ਤਾਰਾ ਸਿੰਘ ਦੇ ਸਿਰ ਵਿਚ ਵੱਜੀ ਗੋਲੀ ਕੱਢੀ ਜਾਂਦੀ ਹੈ ਤਾਂ ਉਸ ਦੀ ਜਾਨ ਜਾ ਸਕਦੀ ਸੀ। ਹਾਲਾਂ ਕਿ ਮੈਡੀਕਲ ਸਾਇੰਸ ਇੱਥੇ ਸਵਾਲਾਂ ਦੇ ਘੇਰੇ ਵਿਚ ਖੜ੍ਹੀ ਹੁੰਦੀ ਹੈ ਕਿ ਸਿਰ ਵਿਚ ਗੋਲੀ ਵਾਲਾ ਬੰਦਾ ਕਿਵੇਂ ਜੀਅ ਸਕਦਾ ਹੈ ਪ੍ਰੰਤੂ ਗੋਲੀ ਤਾਂ ਰੱਖਣੀ ਪਈ ਤੇ ਤਾਰਾ ਸਿੰਘ ਨੂੰ 50 ਫੀਸਦੀ ਨਾਕਾਰਾ ਕਹਿ ਕੇ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫ਼ੈਸਲਾ

ਪਰਿਵਾਰ ਦੇ ਮਨ ਵਿਚ ਰੋਸ ਸੀ ਕਿ ਸਿਰਫ 2 ਸਾਲ ਦੇ ਲਾਭ ਨਾਲ ਬੰਦਾ ਸਾਰੀ ਜ਼ਿੰਦਗੀ ਕਿਵੇਂ ਕੱਢ ਸਕਦਾ ਸੀ। ਤਾਰਾ ਸਿੰਘ ਕੂਹਲੀ ਵਲੋਂ ਵਾਰ-ਵਾਰ ਇਲਾਜ ਲਈ ਅਤੇ ਆਪਣੀ ਸਹਾਇਤਾ ਲਈ ਅਪੀਲ ਕੀਤੀ ਗਈ ਤੇ 1971 ਵਿਚ ਤਾਰਾ ਸਿੰਘ ਨੂੰ ਸਿਰ ਵਿਚ ਗੋਲੀ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਤੰਦਰੁਸਤ ਕਰਾਰ ਦੇ ਦਿੱਤਾ ਗਿਆ ਤੇ ਉਸ ਦਾ ਨਾਕਾਰਾਪਣ ਸਿਫ਼ਰ ਕਰਾਰ ਦੇ ਦਿੱਤਾ ਗਿਆ। ਸਮਾਂ ਬੀਤਦਾ ਗਿਆ ਤੇ 1993 ਵਿਚ ਤਾਰਾ ਸਿੰਘ ਦੇ ਲਾਭ ਲੈਣ ਦੀ ਪ੍ਰਕਿਰਿਆ ਸਿਰੇ ਚੜ੍ਹਦੀ ਨਜ਼ਰ ਆਈ। ਫ਼ਿਰ ਅਪੀਲ-ਦਲੀਲ ਚਲਦੀ ਗਈ ਤੇ 2012 ਤੋਂ ਤਾਰਾ ਸਿੰਘ ਨੂੰ ਕੁਝ ਰਾਹਤ ਮਿਲੀ ਤੇ ਕੁਝ ਪੈਨਸ਼ਨ ਲਾਭ ਦੇਣ ਲਈ ਭਾਰਤੀ ਫ਼ੌਜ ਰਾਜ਼ੀ ਹੋ ਗਈ। 

ਇਹ ਵੀ ਪੜ੍ਹੋ : 15 ਸਾਲ ਬਾਅਦ ਅਮਰੀਕਾ ਤੋਂ ਪਰਤੀ ਮਹਿਲਾ ਦੀ ਕੀਤੀ ਕੁੱਟਮਾਰ, ਪਾੜ ਦਿੱਤੇ ਕੱਪੜੇ

ਤਾਰਾ ਸਿੰਘ ਦੇ ਦੋਹਤੇ ਅਤੇ ਹਾਈ ਕੋਰਟ ਦੇ ਨੌਜਵਾਨ ਵਕੀਲ ਪ੍ਰਭਦੀਪ ਸਿੰਘ ਤੂਰ ਬਰਮਾਲੀਪੁਰ ਨੇ ਇਸ ਕਾਰਜ ਨੂੰ ਹੁਣ ਆਪਣੇ ਹੱਥ ਵਿਚ ਲਿਆ ਤੇ ਉੱਘੇ ਵਕੀਲ ਅਰੁਣ ਸਿੰਗਲਾ ਦੀ ਸਹਾਇਤਾ ਨਾਲ ਇਕ ਅਪੀਲ ਏ. ਐੱਫ. ਟੀ. ਵਿਚ ਦਾਖਲ ਕੀਤੀ। ਜਿਸ ਤੋਂ ਬਾਅਦ ਅਥਾਰਟੀ ਸਾਹਮਣੇ ਇਹ ਸਵਾਲ ਖੜ੍ਹੇ ਕੀਤੇ ਗਏ ਕਿ ਸਿਰ ਵਿਚ ਗੋਲ਼ੀ ਮੌਜੂਦ ਹੋਣ ਦੇ ਬਾਵਜੂਦ ਵੀ ਉਸ ਦਾ ਨਕਾਰਾਪਣ ਜ਼ੀਰੋ ਕਿਵੇਂ ਹੋ ਸਕਦਾ ਹੈ। ਇਸ ’ਤੇ ਕਾਰਵਾਈ ਤੋਂ ਬਾਅਦ ਅਥਾਰਟੀ ਵਲੋਂ ਹੁਣ ਉਸ ਨੂੰ ਕੁਝ ਸਾਲਾਂ ਦੇ ਲਾਭ ਦੇਣ ਲਈ ਫੈਸਲਾ ਸਰਕਾਰ ਤੇ ਫੌਜ ਨੂੰ ਭੇਜਿਆ ਗਿਆ ਹੈ। ਤਾਰਾ ਸਿੰਘ ਕੂਹਲੀ ਦੇ ਦੋਹਤੇ ਐਡਵੋਕੇਟ ਪ੍ਰਭਦੀਪ ਸਿੰਘ ਤੂਰ ਬਰਮਾਲੀਪੁਰ ਦਾ ਕਹਿਣਾ ਹੈ ਕਿ ਲਾਭ ਸਬੰਧੀ ਪੱਤਰ ਵਾਪਸੀ ਤੋਂ ਬਾਅਦ ਅੱਗੇ ਬਾਰੇ ਵਿਚਾਰਿਆ ਜਾਵੇਗਾ ਤੇ 83 ਵਰ੍ਹਿਆਂ ਦੇ ਬਜ਼ੁਰਗ ਸੈਨਿਕ ਨੂੰ 1961 ਤੋਂ ਲੈ ਕੇ ਹੁਣ ਤੱਕ ਦੇ ਲਾਭ ਦਿਵਾਉਣ ਦਾ ਸੋਚਿਆ ਜਾਏਗਾ। ਭਾਵੇਂ ਤਾਰਾ ਦੇ ਜੀਵਨ ਪੰਧ ਨੂੰ ਨੌਵਾਂ ਦਹਾਕਾ ਸ਼ੂਰੂ ਹੋ ਗਿਆ ਹੈ ਪ੍ਰੰਤੂ ਜੰਗੀ ਜ਼ਖਮੀ ਵਾਲੇ ਸੇਵਾ ਮੁਕਤੀ ਲਾਭ ਲੈਣ ਲਈ ਅੱਧੀ ਸਦੀ ਦਾ ਬੀਤ ਜਾਣਾ ਸਰਕਾਰਾਂ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਅੱਜ ਵੀ ਸਿਰ ’ਚ ਗੋਲੀ ਲੈ ਕੇ ਘੁੰਮ ਰਿਹਾ ਇਹ ਬਹਾਦਰ ਸੂਰਮਾ ਕਿਸੇ ਵੱਡੇ ਦੇਸ਼ ਭਗਤ ਤੋਂ ਘੱਟ ਨਹੀਂ ?

ਇਹ ਵੀ ਪੜ੍ਹੋ : ਪੁਲਸ ਨੇ ਨਸ਼ਾ ਤਸਕਰੀ ਦੇ ਸ਼ੱਕ ਵਿਚ ਹਿਰਾਸਤ ’ਚ ਲਏ ਪਤੀ-ਪਤਨੀ ਤੇ ਪੁੱਤਰ, ਥਾਣੇ ’ਚ ਮਹਿਲਾ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News