ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ

12/10/2017 8:18:45 AM

ਗਿੱਦੜਬਾਹਾ  (ਸੰਧਿਆ) - ਸ਼ਹਿਰ 'ਚ ਇਕ ਪਾਸੇ ਪੀ. ਐੱਸ. ਪੀ. ਸੀ. ਐੱਲ. ਵੱਲੋਂ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਬਿਜਲੀ ਦੀਆਂ ਨੀਵੀਆਂ ਤਾਰਾਂ ਉੱਚੀਆਂ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਕਰਵਾਇਆ ਜਾ ਰਿਹਾ ਹੈ ਪਰ ਸ਼ਹਿਰ 'ਚ ਕਈ ਖੇਤਰਾਂ ਵਿਚ ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਉਸ ਦੇ ਹੇਠੋਂ ਲੋਡਿਡ ਵਾਹਨਾਂ ਨੂੰ ਲੰਘਾਉਣਾ ਮੁਸ਼ਕਿਲ ਹੈ।  ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਬਰਫ ਵਾਲੀ ਗਲੀ ਦੇ ਨਜ਼ਦੀਕ ਮੇਨ ਰੋਡ 'ਤੇ, ਜਿੱਥੇ ਸਰਕੂਲਰ ਰੋਡ 'ਤੇ ਸਥਿਤ ਹਰਗੋਪਾਲ ਲੋਹੇ ਵਾਲਿਆਂ ਦੀ ਦੁਕਾਨ ਅੱਗੇ ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਉੱਥੇ ਲੋਡਿਡ ਟਰੱਕ ਆਦਿ ਦਾ ਖੜ੍ਹੇ ਰਹਿਣਾ ਖਤਰੇ ਤੋਂ ਖਾਲੀ ਨਹੀਂ। ਨੀਵੀਆਂ ਤਾਰਾਂ ਹੇਠਾਂ ਦੁਕਾਨਾਂ ਕਰਨ ਵਾਲਿਆਂ ਨੇ ਦੱਸਿਆ ਕਿ ਕਈ ਵਾਰ ਬਿਜਲੀ ਅਧਿਕਾਰੀਆਂ ਨੂੰ ਇੱਥੋਂ ਤਾਰਾਂ ਉੱਚੀਆਂ ਕਰਨ ਬਾਰੇ ਗੱਲਬਾਤ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਦੁਕਾਨਦਾਰਾਂ ਨੇ ਪੀ. ਐੱਸ. ਪੀ. ਸੀ. ਐੱਲ. ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਕਤ ਜਗ੍ਹਾ ਤੋਂ ਨੀਵੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।


Related News