ਵੋਟਰ ਸੂਚੀਆਂ 'ਚ ਤਬਦੀਲੀ ਨੂੰ ਲੈ ਕੇ ਕੋਟਲਾ ਪਿੰਡ ਦੀ ਰੁਕੀ ਵੋਟਿੰਗ, ਕੀਤੀ ਨਾਅਰੇਬਾਜ਼ੀ

Tuesday, Oct 15, 2024 - 01:34 PM (IST)

ਵੋਟਰ ਸੂਚੀਆਂ 'ਚ ਤਬਦੀਲੀ ਨੂੰ ਲੈ ਕੇ ਕੋਟਲਾ ਪਿੰਡ ਦੀ ਰੁਕੀ ਵੋਟਿੰਗ, ਕੀਤੀ ਨਾਅਰੇਬਾਜ਼ੀ

ਹਰਸ਼ਾ ਛੀਨਾ(ਰਾਜਵਿੰਦਰ ਹੁੰਦਲ)- ਵਿਧਾਨ ਸਭਾ ਹਲਕਾ ਅਜਨਾਲਾ ਬਲਾਕ ਹਰਸ਼ਾ ਛੀਨਾ ਤਹਿਤ ਪੈਂਦੇ ਪਿੰਡ ਕੋਟਲਾ ਵਿਖੇ ਪੰਚਾਇਤੀ ਚੋਣਾਂ ਲਈ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਲੋਂ ਜਾਰੀ ਵੋਟਰ ਸੂਚੀ ਅਤੇ ਚੋਣ ਅਮਲੇ ਨੂੰ ਮਿਲੀ ਵੋਟਰ ਸੂਚੀ ਵਿਚ ਵੱਡਾ ਫ਼ਰਕ ਹੋਣ ਕਾਰਨ ਪਿੰਡ ਵਾਸੀਆਂ ਨੇ ਚੋਣ ਦਾ ਬਾਈਕਾਟ ਕਰਦਿਆਂ ਜ਼ੋਰਦਾਰ ਹੰਗਾਮਾ ਕੀਤਾ। ਇਸ ਦੌਰਾਨ ਪਿੰਡ  ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੋਟਿੰਗ ਦੀ ਪ੍ਰਕਿਰਿਆ ਜਾਰੀ, 12 ਵਜੇ ਤੱਕ 32 ਫੀਸਦੀ ਹੋਈ ਪੋਲਿੰਗ

ਇਸ ਮੌਕੇ ਪਿੰਡ ਕੋਟਲਾ ਵਿਖੇ ਚੋਣ ਲੜ ਰਹੀ ਇਕ ਧਿਰ ਦੇ ਉਮੀਦਵਾਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀ ਦੇ ਦਬਾਅ ਹੇਠ ਪ੍ਰਸਾਸ਼ਨ ਵਲੋਂ ਸੋਧ ਦੇ ਨਾਂਅ ਹੇਠ ਵੋਟਰ ਸੂਚੀਆਂ ਵਿਚ ਵੱਡੀ ਧਾਂਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵਲੋਂ ਪਹਿਲਾਂ ਜਾਰੀ ਵੋਟਰ ਸੂਚੀ ਅਨੁਸਾਰ ਵੋਟਿੰਗ ਨਾ ਹੋਈ ਤਾਂ ਸਮੂਹ ਪਿੰਡ ਪੰਚਾਇਤੀ ਚੋਣ ਦਾ ਪੂਰਨ ਬਾਈਕਾਟ ਕਰੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੇ ਆ ਕੇ ਮੌਕੇ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ-  ਪੰਚਾਇਤੀ ਚੋਣਾਂ ਦੌਰਾਨ ਤਰਨਤਾਰਨ 'ਚ ਫਾਇਰਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News