ਪੰਜਾਬ ''ਚ 15 ਸਾਲ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਕਾਰਨ ਚੱਕਰਵਿਊ ''ਚ ਫਸੇ ਸਿਆਸੀ ਪੰਡਿਤ

Monday, Feb 21, 2022 - 04:30 PM (IST)

ਪੰਜਾਬ ''ਚ 15 ਸਾਲ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਕਾਰਨ ਚੱਕਰਵਿਊ ''ਚ ਫਸੇ ਸਿਆਸੀ ਪੰਡਿਤ

ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 15 ਸਾਲ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਨਾਲ ਸਿਆਸੀ ਪੰਡਿਤ ਚੱਕਰਵਿਊ 'ਚ ਫਸ ਗਏ ਹਨ। ਆਮ ਤੌਰ 'ਤੇ ਜ਼ਿਆਦਾ ਵੋਟਿੰਗ ਨੂੰ ਬਦਲਾਅ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੁਣ ਜਦੋਂ ਪੰਜਾਬ 'ਚ ਬਦਲਾਅ ਦਾ ਸ਼ੋਰ ਸਭ ਤੋਂ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਸੀ ਤਾਂ ਵੋਟਿੰਗ ਦਾ ਅੰਕੜਾ 15 ਸਾਲ ਦੇ ਮੁਕਾਬਲੇ ਸਭ ਤੋਂ ਥੱਲੇ ਚਲਾ ਗਿਆ ਹੈ।

ਇਹ ਵੀ ਪੜ੍ਹੋ : ਪੋਲਿੰਗ ਬੂਥਾਂ 'ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 21 ਫਰਵਰੀ ਨੂੰ ਛੁੱਟੀ ਦਾ ਐਲਾਨ

ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਭ ਤੋਂ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਿਹਾ ਹੈ ਕਿਉਂਕਿ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਵੀ ਜ਼ਿਆਦਾ ਵੋਟਿੰਗ ਹੁੰਦੀ ਹੈ ਤਾਂ ਅਕਾਲੀ ਦਲ ਦੀ ਸੱਤਾ 'ਚ ਵਾਪਸੀ ਹੋਈ ਹੈ ਪਰ ਇਸ ਵਾਰ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਮੰਨੀ ਜਾ ਰਹੀ ਸੀ ਤਾਂ ਆਮ ਆਦਮੀ ਪਾਰਟੀ ਵੱਲੋਂ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਉਸ ਦੇ ਮੁਤਾਬਕ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਜੋਸ਼ ਦਿਖਾਈ ਨਹੀਂ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਉਧਰ ਕਾਂਗਰਸ ਨੂੰ ਘੱਟ ਵੋਟਿੰਗ ਹੋਣ 'ਤੇ ਸੱਤਾ ਵਿਰੋਧੀ ਲਹਿਰ ਦਾ ਜ਼ਿਆਦਾ ਅਸਰ ਨਾ ਹੋਣ ਦੀ ਆਸ ਹੈ ਪਰ ਨਾਲ ਹੀ ਇਸ ਗੱਲ ਨੂੰ ਲੈ ਕੇ ਸਸ਼ੋਪੰਜੇ ਵਾਲੀ ਸਥਿਤੀ ਬਣੀ ਹੋਈ ਹੈ ਕਿ ਸ਼ਹਿਰੀ ਖੇਤਰ 'ਚ ਭਾਜਪਾ ਵੱਲੋਂ ਖੇਡੇ ਹਿੰਦੂ ਕਾਰਡ ਦਾ ਜੋ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਉਸ 'ਚ ਕਾਂਗਰਸ ਜਾਂ ਆਮ ਆਦਮੀ ਪਾਰਟੀ 'ਚੋਂ ਕਿਸ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News