ਪੰਜਾਬ ਚੋਣਾਂ 2022 : ਮੋਹਾਲੀ ਜ਼ਿਲ੍ਹੇ 'ਚ 6 ਵਜੇ ਤੱਕ 67.7 ਫ਼ੀਸਦੀ ਪਈਆਂ ਵੋਟਾਂ

02/20/2022 7:23:44 PM

ਮੋਹਾਲੀ (ਗੁਰਪ੍ਰੀਤ, ਸੈਣੀ, ਨਿਆਮੀਆਂ, ਪਰਦੀਪ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੋਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਡੇਰਾਬੱਸੀ ਅਤੇ ਖਰੜ ਵਿਖੇ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ। ਮੋਹਾਲੀ ਜ਼ਿਲ੍ਹੇ 'ਚ ਸ਼ਾਮ ਦੇ 6 ਵਜੇ ਤੱਕ 67.7 ਫ਼ੀਸਦੀ ਵੋਟਾਂ ਪਈਆਂ। ਹਾਲਾਂਕਿ 6 ਵਜੇ ਤੱਕ ਮੋਹਾਲੀ ਜ਼ਿਲ੍ਹੇ 'ਚ 41 ਵੋਟਰ ਵੋਟਾਂ ਪਾਉਣ ਲਈ ਲਾਈਨਾਂ 'ਚ ਖੜ੍ਹੇ ਸਨ। ਇਸ ਦੇ ਨਾਲ ਹੀ ਡੇਰਾਬੱਸੀ 'ਚ 126 ਅਤੇ ਖਰੜ 'ਚ 96 ਵੋਟਰ 6 ਵਜੇ ਤੱਕ ਲਾਈਨਾਂ 'ਚ ਖੜ੍ਹੇ ਸਨ। ਜਾਣੋ ਮੋਹਾਲੀ ਜ਼ਿਲ੍ਹੇ ਦੇ ਹਲਕਿਆਂ 'ਚ ਸ਼ਾਮ ਦੇ 6 ਵਜੇ ਤੱਕ ਕਿੰਨੀ ਵੋਟਿੰਗ ਹੋਈ-

ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਡੇਰਾਬੱਸੀ ਤੋਂ ਉਮੀਦਵਾਰ ਐੱਨ. ਕੇ ਸ਼ਰਮਾ ਨੇ ਪਾਈ ਵੋਟ

ਸ਼ਾਮ ਦੇ 6 ਵਜੇ ਤੱਕ ਪਈਆਂ ਵੋਟਾਂ
ਮੋਹਾਲੀ 'ਚ 62.9 ਫ਼ੀਸਦੀ ਵੋਟਾਂ ਪਈਆਂ
ਖਰੜ 'ਚ 61.4 ਫ਼ੀਸਦੀ ਵੋਟਾਂ ਪਈਆਂ

ਡੇਰਾਬੱਸੀ 'ਚ 61.1 ਫ਼ੀਸਦੀ ਵੋਟਾਂ ਪਈਆਂ

3 ਵਜੇ ਤੱਕ ਪਈਆਂ ਵੋਟਾਂ
ਮੋਹਾਲੀ 'ਚ 43.5 ਫ਼ੀਸਦੀ ਵੋਟਾਂ ਪਈਆਂ
ਖਰੜ 'ਚ 40.7 ਫ਼ੀਸਦੀ ਵੋਟਾਂ ਪਈਆਂ
ਡੇਰਾਬੱਸੀ 'ਚ 40.7 ਫ਼ੀਸਦੀ ਵੋਟਾਂ ਪਈਆਂ

ਦੁਪਹਿਰ 1 ਵਜੇ ਤੱਕ 27.22 ਫ਼ੀਸਦੀ ਪਈਆਂ ਵੋਟਾਂ

ਮੋਹਾਲੀ 'ਚ 22.85 ਫ਼ੀਸਦੀ ਪਈਆਂ ਵੋਟਾਂ
ਖਰੜ 'ਚ 30.5 ਫ਼ੀਸਦੀ ਪਈਆਂ ਵੋਟਾਂ
ਡੇਰਾਬੱਸੀ 'ਚ 27.8 ਫ਼ੀਸਦੀ ਪਈਆਂ ਵੋਟਾਂ

ਸਵੇਰੇ 11 ਵਜੇ ਤੱਕ ਪਈਆਂ ਵੋਟਾਂ
ਮੋਹਾਲੀ 'ਚ 13.15 ਫ਼ੀਸਦੀ ਵੋਟਾਂ ਪਈਆਂ

ਖਰੜ 'ਚ 11 ਫ਼ੀਸਦੀ ਵੋਟਾਂ ਪਈਆਂ
ਡੇਰਾਬੱਸੀ 'ਚ 17.50 ਫ਼ੀਸਦੀ ਵੋਟਾਂ ਪਈਆਂ
ਇਨ੍ਹਾਂ ਉਮੀਦਵਾਰਾਂ ਨੇ ਪੋਲਿੰਗ ਬੂਥ 'ਤੇ ਪਾਈਆਂ ਵੋਟਾਂ
ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਪਰਿਵਾਰ ਸਮੇਤ ਪਾਈ ਵੋਟ
ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ

ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਲੁਧਿਆਣਾ 'ਚ ਵੋਟਾਂ ਪੈਣੀਆਂ ਸ਼ੁਰੂ, DC ਦੀ ਲੋਕਾਂ ਖ਼ਾਸ ਅਪੀਲ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੇ ਵੀ ਕੀਤਾ ਵੋਟ ਦੇ ਹੱਕ ਦਾ ਇਸਤੇਮਾਲ
ਡੇਰਾਬੱਸੀ ਹਲਕੇ ਤੋਂ ਭਾਜਪਾ ਉਮੀਦਵਾਰ ਸੰਜੀਵ ਖੰਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਗਾਜੀਪੁਰ ਵਿਖੇ ਵੋਟ ਪਾਉਣ ਲਈ ਪੁੱਜੇ।
ਓਲਿਪੰਕ ਗੋਲਡ ਵਿਜੇਤ ਅਭਿਨਵ ਬਿੰਦਰਾ ਦੇ ਪਿਤਾ ਅਪਜੀਤ ਬਿੰਦਰਾ ਨੇ ਡੇਰਾਬੱਸੀ ਹਲਕੇ ਦੇ ਛੱਤ ਪਿੰਡ 'ਚ ਪਾਈ ਵੋਟ
ਖਰੜ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਮੁੰਡੀ ਖਰੜ ਵੈਲੀ ਵਿਖੇ ਵੋਟ ਪਾਉਣ ਪੁੱਜੇ।
ਆਜ਼ਾਦ ਚੋਣ ਲੜ ਰਹੇ ਪ੍ਰਿੰਸੀਪਲ ਜਸਬੀਰ ਚੰਦਰ ਨੇ ਪਾਈ ਵੋਟ

PunjabKesari

ਵੋਟਰਾਂ ਦੀ ਕੁੱਲ ਗਿਣਤੀ

ਮੋਹਾਲੀ 'ਚ ਵੋਟਰਾਂ ਦੀ ਕੁੱਲ ਗਿਣਤੀ-238998 (ਪੁਰਸ਼-114295, ਔਰਤਾਂ-124693, ਥਰਡ ਜੈਂਡਰ-10)
ਖਰੜ 'ਚ ਵੋਟਰਾਂ ਦੀ ਕੁੱਲ ਗਿਣਤੀ-266514 (ਪੁਰਸ਼-126634, ਔਰਤਾਂ-139873, ਥਰਡ ਜੈਂਡਰ-7)
ਡੇਰਾਬੱਸੀ 'ਚ ਵੋਟਰਾਂ ਦੀ ਕੁੱਲ ਗਿਣਤੀ-287622 (ਪੁਰਸ਼-136706, ਔਰਤਾਂ-150890, ਥਰਡ ਜੈਂਡਰ-26)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News