ਲੁਧਿਆਣਾ : ਢੋਲਣਵਾਲ ''ਚ 3 ਵਜੇ ਤੱਕ ਰਿਕਾਰਡ 64 ਫੀਸਦੀ ਵੋਟਿੰਗ

09/21/2018 3:51:03 PM

ਲੁਧਿਆਣਾ (ਸੰਜੇ ਗਰਗ) : ਲੁਧਿਆਣਾ ਬਲਾਕ-2 ਦੇ ਪਿੰਡ ਢੋਲਣਵਾਲ ਦੇ ਬੂਥ ਨੰਬਰ 222 ਤੇ 223 'ਚ ਵੋਟਾਂ ਪੈਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਥੋਂ ਦੇ ਰਿਟਰਨਿੰਗ ਅਧਿਕਾਰੀ ਨੇ ਤਾਜਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਿਹਰ 3 ਵਜੇ ਤੱਕ ਦੋਵੇਂ ਬੂਥਾਂ 'ਤੇ ਰਿਕਾਰਡ 64 ਫੀਸਦੀ ਵੋਟਿੰਗ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ 'ਚ ਵੋਟਰ ਆਪਣੀ ਵੋਟ ਪਾਉਣ ਲਈ ਕਤਾਰਾਂ 'ਚ ਖੜ੍ਹੇ ਵਾਰੀ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੀ 19 ਸਤੰਬਰ ਨੂੰ ਇਸ ਪਿੰਡ ਦੇ ਦੋਵੇਂ ਹੀ ਬੂਥਾਂ 'ਤੇ ਹੋਈ ਵੋਟਿੰਗ ਦੌਰਾਨ ਜ਼ਿਲਾ ਪਰਿਸ਼ਦ ਚੋਣ ਲਈ ਗਲਤ ਬੈਲਟ ਪੇਪਰ ਆ ਜਾਣ ਕਰਕੇ ਸਿਰਫ ਜ਼ਿਲਾ ਪਰਿਸ਼ਦ ਲਈ ਮੁੜ ਵੋਟਾਂ ਪਵਾਉਣ ਦਾ ਫੈਸਲਾ ਲਿਆ ਗਿਆ ਸੀ। ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣ ਦਾ ਸਮਾਂ ਤੈਅ ਕੀਤਾ ਗਿਆ ਹੈ ਪਰ ਜਿਹੜੇ ਵੋਟਰ ਪੋਲਿੰਗ ਬੂਥ ਦੇ ਬਾਹਰ ਲੱਗ ਲੰਬੀ ਕਤਾਰ ਵਿੱਚ ਖੜ੍ਹੇ ਹਨ, ਉਨ੍ਹਾਂ ਦੀ ਵੋਟ 4 ਵਜੇ ਤੋਂ ਬਾਅਦ ਵੀ ਭੁਗਤਾਈ ਜਾਵੇਗੀ।


Related News