ਗੁਰਦਾਸਪੁਰ 'ਚ ਮੁਕੰਮਲ ਹੋਈ ਚੋਣ ਪ੍ਰਕਿਰਿਆ, ਹਲਕੇ 'ਚ 64.66 ਫ਼ੀਸਦੀ ਹੋਈ ਵੋਟਿੰਗ

Sunday, Jun 02, 2024 - 12:02 AM (IST)

ਗੁਰਦਾਸਪੁਰ (ਹਰਮਨ, ਵਿਨੋਦ,ਗੋਰਾਇਆ, )- ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋਈ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ 26 ਉਮੀਦਵਾਰ ਚੋਣ ਮੈਦਾਨ ਵਿਚ ਹਨ। 

ਗੁਰਦਾਸਪੁਰ 'ਚ 6 ਵਜੇ ਤੱਕ ਕੁੱਲ 64.66 ਫੀਸਦੀ ਵੋਟਿੰਗ ਹੋਈ, ਜਿੱਥੇ ਬਟਾਲਾ-7 'ਚ 59.80 ਫੀਸਦੀ, ਭੋਆ-2 'ਚ 70.10 ਫੀਸਦੀ, ਡੇਰਾ ਬਾਬਾ ਨਾਨਕ-10 'ਚ 65.30 ਫੀਸਦੀ, ਦੀਨਾਨਗਰ 61.50 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 65.52 ਫੀਸਦੀ, ਗੁਰਦਾਸਪੁਰ-4 'ਚ 54.00 ਫੀਸਦੀ, ਪਠਾਨਕੋਟ-3 'ਚ 69.69 ਫੀਸਦੀ, ਕਾਦੀਆਂ-6 'ਚ 65.30 ਫੀਸਦੀ ਅਤੇ ਸੁਜਾਨਪੁਰ-1 'ਚ 72.05 ਫੀਸਦੀ ਵੋਟਿੰਗ ਹੋਈ ਹੈ। 

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਦੀ ਵੋਟਿੰਗ ਫੀਸਦੀ 

5 ਵਜੇ ਤੱਕ ਪੰਜਾਬ ਦੀਆਂ 13 ਸੀਟਾਂ 'ਚੋਂ ਗੁਰਦਾਸਪੁਰ 'ਚ 58.34 ਫੀਸਦੀ ਸਭ ਤੋਂ ਵੱਧ ਵੋਟਿੰਗ ਹੋਈ। ਜਿੱਥੇ ਬਟਾਲਾ-7 'ਚ 52.84 ਫੀਸਦੀ, ਭੋਆ-2 'ਚ 60.27 ਫੀਸਦੀ, ਡੇਰਾ ਬਾਬਾ ਨਾਨਕ-10 'ਚ 60.30 ਫੀਸਦੀ, ਦੀਨਾਨਗਰ 58.35 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 60.10 ਫੀਸਦੀ,  ਗੁਰਦਾਸਪੁਰ-4 'ਚ 49.34 ਫੀਸਦੀ, ਪਠਾਨਕੋਟ-3 'ਚ 63.80 ਫੀਸਦੀ, ਕਾਦੀਆਂ-6 'ਚ 57.13 ਫੀਸਦੀ ਅਤੇ ਸੁਜਾਨਪੁਰ-1 'ਚ 63.00 ਫੀਸਦੀ ਵੋਟਿੰਗ ਹੋਈ ਹੈ। 

ਜਾਣੋ ਹਲਕੇ ਮੁਤਾਬਕ 3 ਵਜੇ ਤੱਕ ਦੀ ਵੋਟਿੰਗ ਫੀਸਦੀ 

3 ਵਜੇ ਤੱਕ ਪੰਜਾਬ ਦੀਆਂ 13 ਸੀਟਾਂ 'ਚੋਂ ਗੁਰਦਾਸਪੁਰ 'ਚ 49.10 ਫੀਸਦੀ ਸਭ ਤੋਂ ਵੱਧ ਵੋਟਿੰਗ ਹੋਈ। ਜਿੱਥੇ ਬਟਾਲਾ-7 'ਚ 44.42 ਫੀਸਦੀ, ਭੋਆ-2 'ਚ 54.70 ਫੀਸਦੀ, ਡੇਰਾ ਬਾਬਾ ਨਾਨਕ-10 'ਚ 51.10 ਫੀਸਦੀ, ਦੀਨਾਨਗਰ 50.70  ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 48.40 ਫੀਸਦੀ,  ਗੁਰਦਾਸਪੁਰ-4 'ਚ 41.74 ਫੀਸਦੀ, ਪਠਾਨਕੋਟ-3 'ਚ 52.10 ਫੀਸਦੀ, ਕਾਦੀਆਂ-6 'ਚ 47.93 ਫੀਸਦੀ ਅਤੇ ਸੁਜਾਨਪੁਰ-1 'ਚ 51.00 ਫੀਸਦੀ ਵੋਟਿੰਗ ਹੋਈ ਹੈ।  

 ਜਾਣੋ ਹਲਕੇ ਮੁਤਾਬਕ 1 ਵਜੇ ਤੱਕ ਦੀ ਵੋਟਿੰਗ ਫੀਸਦੀ 

1 ਵਜੇ ਤੱਕ 39.05 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਿੱਥੇ  ਬਟਾਲਾ-7 'ਚ 35.34 ਫੀਸਦੀ, ਭੋਆ-2 'ਚ 42.20 ਫੀਸਦੀ, ਡੇਰਾ ਬਾਬਾ ਨਾਨਕ-10 'ਚ 41.80 ਫੀਸਦੀ, ਦੀਨਾਨਗਰ 39.80  ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 39.10 ਫੀਸਦੀ,  ਗੁਰਦਾਸਪੁਰ-4 'ਚ 26.60 ਫੀਸਦੀ, ਪਠਾਨਕੋਟ-3 'ਚ 43.60 ਫੀਸਦੀ, ਕਾਦੀਆਂ-6 'ਚ 35.69 ਫੀਸਦੀ ਅਤੇ ਸੁਜਾਨਪੁਰ-1 'ਚ 45.00 ਫੀਸਦੀ ਵੋਟਿੰਗ ਹੋਈ ਹੈ। 

ਜਾਣੋ ਹਲਕੇ ਮੁਤਾਬਕ 11 ਵਜੇ ਤੱਕ ਦੀ ਵੋਟਿੰਗ ਫੀਸਦੀ 

ਗੁਰਦਾਸਪੁਰ 'ਚ ਸਵੇਰੇ 11 ਵਜੇ ਤੱਕ 24.72 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਿੱਥੇ  ਬਟਾਲਾ-7 'ਚ 22.56 ਫੀਸਦੀ, ਭੋਆ-2 'ਚ 27.80 ਫੀਸਦੀ, ਡੇਰਾ ਬਾਬਾ ਨਾਨਕ-10 'ਚ 27.10 ਫੀਸਦੀ, ਦੀਨਾਨਗਰ 23.30 ਫੀਸਦੀ, ਫਤਿਹਗੜ੍ਹ ਚੂੜੀਆਂ-9 'ਚ 22.00 ਫੀਸਦੀ,  ਗੁਰਦਾਸਪੁਰ-4 'ਚ 21.30 ਫੀਸਦੀ, ਪਠਾਨਕੋਟ-3 'ਚ 28.90 ਫੀਸਦੀ, ਕਾਦੀਆਂ-6 'ਚ 23.45 ਫੀਸਦੀ ਅਤੇ ਸੁਜਾਨਪੁਰ-1 'ਚ 27.70 ਫੀਸਦੀ ਵੋਟਿੰਗ ਹੋਈ ਹੈ। 

ਜਾਣੋ ਹਲਕੇ ਮੁਤਾਬਕ 9 ਵਜੇ ਤੱਕ ਦੀ ਵੋਟਿੰਗ ਫੀਸਦੀ 

ਗੁਰਦਾਸਪੁਰ 'ਚ ਸਵੇਰੇ 9 ਵਜੇ ਤੱਕ 8.81 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਿੱਥੇ  ਬਟਾਲਾ-7 'ਚ  6.72 ਫੀਸਦੀ, ਭੋਆ-2 'ਚ 10.40 ਫੀਸਦੀ, ਡੇਰਾ ਬਾਬਾ ਨਾਨਕ-10 'ਚ 11.90 ਫੀਸਦੀ,  ਫਤਿਹਗੜ੍ਹ ਚੂੜੀਆਂ-9 'ਚ 10.00 ਫੀਸਦੀ,  ਗੁਰਦਾਸਪੁਰ-4 'ਚ 12.40 ਫੀਸਦੀ, ਪਠਾਨਕੋਟ-3 'ਚ 6.60 ਫੀਸਦੀ, ਕਾਦੀਆਂ-6 'ਚ 10.51 ਫੀਸਦੀ ਅਤੇ ਸੁਜਾਨਪੁਰ-1 'ਚ 11.00 ਫੀਸਦੀ ਵੋਟਿੰਗ ਹੋਈ ਹੈ। 

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਦੇਰ ਨਾਲ ਵੋਟਿੰਗ ਹੋਈ ਸ਼ੁਰੂ, EVM ਮਸ਼ੀਨ 'ਚ ਆਈ ਸੀ ਤਕਨੀਕੀ ਖ਼ਰਾਬ

ਦੱਸ ਦੇਈਏ ਭਾਜਪਾ ਨੇ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤਾਂ ਕਾਂਗਰਸ ਨੇ ਆਪਣੇ ਸੀਨੀਅਰ ਲੀਡਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਚੀਮਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਵੀ ਰਾਜ ਕੁਮਾਰ ਜਨੋਤਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 

ਕਿਸ ਹਲਕੇ 'ਚ ਹਨ ਕਿੰਨੇ ਪੋਲਿੰਗ ਸਟੇਸ਼ਨ

ਲੋਕ ਸਭਾ ਹਲਕਾ ਗੁਰਦਾਸਪੁਰ ’ਚ 9 ਵਿਧਾਨ ਸਭਾ ਹਲਕੇ ਆਉਂਦੇ ਹਨ, ਜਿਨ੍ਹਾਂ ’ਚੋਂ 6 ਹਲਕੇ ਗੁਰਦਾਸੁਪਰ ਜ਼ਿਲ੍ਹੇ ਅੰਦਰ ਹਨ, ਜਦੋਂ ਕਿ 3 ਹਲਕੇ ਪਠਾਨਕੋਟ ਜ਼ਿਲੇ ਅਧੀਨ ਆਉਂਦੇ ਹਨ। ਇਨ੍ਹਾਂ ’ਚੋਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ 207, ਦੀਨਾਨਗਰ ’ਚ 29, ਕਾਦੀਆਂ ’ਚ 223, ਬਟਾਲਾ ਵਿਚ 201, ਫਤਿਹਗੜ੍ਹ ਚੂੜੀਆਂ ’ਚ 226 ਅਤੇ ਡੇਰਾ ਬਾਬਾ ਨਾਨਕ ’ਚ 241 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸੇ ਤਰ੍ਹਾਂ ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ 188 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਦੋਂ ਕਿ ਭੋਆ ’ਚ 216, ਪਠਾਨਕੋਟ ’ਚ 164 ਪੋਲਿੰਗ ਸਟੇਸ਼ਨ ਬਣਾਏ ਜਾਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਦਿਵਿਆਂਗ ਵਿਅਕਤੀ ਨੇ ਵੀ ਆਪਣੀ ਵੋਟ ਦਾ ਕੀਤਾ ਇਸਤੇਮਾਲ

ਕਿਹੜੇ ਅਸੈਂਬਲੀ ਹਲਕੇ 'ਚ ਹਨ ਕਿੰਨੇ ਵੋਟਰ

9 ਅਸੈਂਬਲੀ ਹਲਕਿਆਂ ਵਾਲੇ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਕੁੱਲ 16 ਲੱਖ 14 ਹਜ਼ਾਰ 387 ਵੋਟਰ ਹਨ। ਇਨ੍ਹਾਂ ’ਚੋਂ ਅਸੈਂਬਲੀ ਹਲਕਾ ਗੁਰਦਾਸਪੁਰ ਅੰਦਰ 1 ਲੱਖ 72 ਹਜ਼ਾਰ 673 ਵੋਟਰ ਹਨ ਜਦੋਂ ਕਿ ਦੀਨਾਨਗਰ ਅਸੈਂਬਲੀ ਹਲਕੇ ਅੰਦਰ 1 ਲੱਖ 95 ਹਜਾਰ 66 ਵੋਟਰ ਹਨ। ਕਾਦੀਆਂ ਹਲਕੇ ਅੰਦਰ 1 ਲੱਖ 83 ਹਜਾਰ 424, ਬਟਾਲਾ ਹਲਕੇ ਅੰਦਰ 1 ਲੱਖ 89 ਹਜਾਰ 5, ਫਤਿਹਗੜ੍ਹ ਚੂੜੀਆਂ ਹਲਕੇ ਅੰਦਰ 1,75,823 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ 1 ਲੱਖ 96 ਹਜਾਰ 94 ਵੋਟਰ ਹਨ। ਪਠਾਨਕੋਟ ਜ਼ਿਲ੍ਹੇ ਅਧੀਨ ਪੈਂਦੇ ਸੁਜਾਨਪੁਰ ਅਸੈਂਬਲੀ ਹਲਕੇ ਅੰਦਰ 1 ਲੱਖ 68 ਹਜਾਰ 61 ਵੋਟਰ ਹਨ ਜਦੋਂ ਕਿ ਭੋਆ ਅੰਦਰ 1 ਲੱਖ 85 ਹਜਾਰ 44 ਵੋਟਰ ਵੋਟ ਪਾ ਸਕਣਗੇ। ਇਸੇ ਤਰ੍ਹਾਂ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 1 ਲੱਖ 49 ਹਜਾਰ 97 ਹਨ। ਸਮੁੱਚੇ ਲੋਕ ਸਭਾ ਹਲਕੇ ਅੰਦਰ ਕੁੱਲ ਵੋਟਰਾਂ ਵਿੱਚ 22464 ਸਰਵਿਸ ਵੋਟਰ ਸ਼ਾਮਿਲ ਹਨ ਜਦੋਂ ਕਿ ਜਨਰਲ ਵੋਟਰਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 42 ਹਜਾਰ 73 ਹੈ। ਇਸੇਤਰਾਂ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 49 ਹਜਾਰ 113 ਹੈ ਜਦੋਂ ਕਿ ਥਰਡ ਜੈਂਡਰ ਵੋਟਰਾਂ ਦੀ ਗਿਣਤੀ 37 ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟਿੰਗ ਹੋਈ ਸ਼ੁਰੂ, ਵੋਟਰਾਂ 'ਚ ਭਾਰੀ ਉਤਸ਼ਾਹ ਆਇਆ ਨਜ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News