ਲੋਕ ਸਭਾ ਚੋਣਾਂ 2024 : ਫਿਰੋਜ਼ਪੁਰ ਦਿਹਾਤੀ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਵਲੰਟੀਅਰ ਸਨਮਾਨਿਤ

06/01/2024 6:13:58 PM

ਫਿਰੋਜ਼ਪੁਰ (ਖੁੱਲਰ) : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ. ਏ. ਐੱਸ. ਦੀ ਅਗਵਾਈ ਵਿਚ ਲੋਕ ਸਭਾ ਚੋਣਾਂ 2024 ਵਿਚ ਜ਼ਿਲ੍ਹੇ ਭਰ ਵਿਚ ਵੋਟਰਾਂ ਦੀ ਸਹੂਲੀਅਤ ਲਈ ਅਨੇਕਾਂ ਉਪਰਾਲੇ ਕੀਤੇ ਗਏ। ਵੋਟ ਪਾਉਣ ਦੇ ਨਾਲ-ਨਾਲ ਜਿੱਥੇ ਹਰਿਆਵਲ ਲਹਿਰ ਦਾ ਸੱਦਾ ਦਿੱਤਾ ਗਿਆ, ਉਥੇ ਹੀ ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਰਿਟਰਨਿੰਗ ਅਫ਼ਸਰ ਫਿਰੋਜ਼ਪੁਰ ਦਿਹਾਤੀ-ਕਮ-ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨਿਧੀ ਕੁਮੰਦ ਬੰਬਾਹ ਪੀ. ਸੀ. ਐੱਸ. ਦੀ ਦੇਖ-ਰੇਖ ਵਿਚ ਹਲਕੇ ਵਿਚ 6 ਮਾਡਲ ਬੂਥ, 2 ਗ੍ਰੀਨ ਬੂਥ, 2 ਪਿੰਕ ਬੂਥ, 2 ਯੂਵਾ ਸੰਚਾਲਿਤ ਬੂਥ ਅਤੇ 2 ਪੀ ਡਬਲ. ਯੂ. ਡੀ ਸੰਚਾਲਿਤ ਬੂਥ ਬਣਾਏ ਗਏ। ਸਾਰੇ ਹੀ ਆਦਰਸ਼ ਬੂਥਾ ਨੂੰ ਵਿਆਹ ਵਾਂਗ ਸਜਾਇਆ ਗਿਆ, ਜਿੱਥੇ ਵੋਟਰਾਂ ਦਾ ਫੁੱਲਾ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ, ਉੱਥੇ ਹੀ ਹਰੇਕ ਬੂਥ 'ਤੇ ਚਾਹ-ਪਾਣੀ ਲੰਗਰ ਆਦਿ ਦੀ ਵੀ ਵਿਵਸਥਾ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024  : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ

ਇਲੈਕਸ਼ਨ ਸੈੱਲ ਇੰਚਾਰਜ਼ ਜਸਵੰਤ ਸੈਣੀ ਅਤੇ ਸਵੀਪ ਕੋਆਰਡੀਨੇਟਰ ਕਮਲ ਸ਼ਰਮਾ ਨੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ, ਇਸ ਮੰਤਵ ਲਈ ਬੀ. ਐੱਲ. ਓ. ਦੁਆਰਾਂ ਸਪੈਸ਼ਲ ਹੈਲਪ-ਡੈਸਕ ਲਗਾਇਆ ਗਿਆ। ਏ. ਡੀ. ਸੀ. ਨਿਧੀ ਕੁਮੰਦ ਬੰਬਾਹ ਅਤੇ ਸਹਾਇਕ ਰਿਟਰਨਿੰਗ ਅਫ਼ਸਰ-1 ਕਮ ਡੀ. ਡੀ. ਪੀ. ਓ. ਜਸਵੰਤ ਸਿੰਘ ਬੜੈਚ ਵੱਲੋਂ ਬੂਥਾਂ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਵਲੰਟੀਅਰ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ, ਪੋਲਿੰਗ 'ਤੇ ਨਹੀਂ ਹੋਇਆ ਅਸਰ

ਨਵੇਂ ਵੋਟਰ ਪੀ. ਡਬਲ. ਯੂ. ਡੀ. ਵੋਟਰ ਅਤੇ ਬਜ਼ੁਰਗ ਵੋਟਰਾਂ ਨੂੰ ਵੀ ਬੈਂਜ ਲਗਾ ਕੇ ਅਤੇ ਸਰਟੀਫ਼ਿਕੇਟ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਰਿਟੰਰਨਿੰਗ ਅਫ਼ਸਰ-2 ਹਰਕੀਤ ਸਿੰਘ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਚੋਣ ਕਾਨੂੰਗੋ ਗਗਨਦੀਪ, ਸਹਾਇਕ ਸਵੀਪ ਕੋਆਰਡੀਨੇਟਰ ਚਰਨਜੀਤ ਸਿੰਘ, ਸਹਾਇਕ ਇਲੈਕਸ਼ਨ ਸੈੱਲ ਇੰਚਾਰਜ਼ ਅੰਗਰੇਜ਼ ਸਿੰਘ, ਸੁਖਚੈਨ ਸਿੰਘ, ਪ੍ਰਿੰਸੀਪਾਲ ਸੰਜੀਵ ਟੰਡਨ, ਅਤਰ ਸਿੰਘ ਗਿੱਲ, ਸੰਦੀਪ ਟੰਡਨ, ਨਰੇਸ਼ ਸਵਾਮੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News