ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈਟਲੈਂਡ ਪੁੱਜੇ ਮਹਿਮਾਨ ਪੰਛੀ, ਦਿਲ-ਖਿੱਚਵੀਆਂ ਆਵਾਜ਼ਾਂ ਨਾਲ ਆਲਾ-ਦੁਆਲਾ ਹੋਇਆ ਮਨਮੋਹਕ

Friday, Nov 17, 2023 - 06:44 PM (IST)

ਤਰਨਤਾਰਨ (ਰਮਨ)- ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ ਮੌਜੂਦ ਹਰੀਕੇ ਪੱਤਣ ਵਿਖੇ ਸਥਿਤ ਵੈੱਟਲੈਂਡ ਵਿਖੇ ਠੰਡ ਦੇ ਵਧਣ ਦੌਰਾਨ ਅੱਜਕਲ ਰੰਗ-ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਵਾਲੇ ਮਨਮੋਹਕ ਪੰਛੀਆਂ ਦੀਆਂ ਸੁੰਦਰ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀ ਦੇ ਦਸਤਕ ਦੇਣ ਦੌਰਾਨ ਕਰੀਬ 2 ਹਜ਼ਾਰ ਕਿਲੋਮੀਟਰ ਲੰਮਾ ਪੈਂਡਾ ਤੈਅ ਕਰ ਵਿਦੇਸ਼ੀ ਸੁੰਦਰ ਪੰਛੀ ਆਪਣਾ ਲੰਮਾ ਸਮਾਂ ਬਤੀਤ ਕਰਨ ਬਹਾਨੇ ਅੰਤਰਰਾਸ਼ਟਰੀ ਬਰਡ ਸੈਂਚਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ, ਜਿਨਾਂ ਦੀ ਆਉ ਭਗਤ, ਰੱਖ-ਰਖਾਉ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਤੇ ਵਰੱਲਡ ਵਾਈਲਡ ਲਾਈਫ ਫੰਡ ਦੀਆਂ ਟੀਮਾਂ ਨੇ ਆਪਣੀ ਡਿਉਟੀ ਸਖ਼ਤੀ ਨਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ

PunjabKesari

ਹਰੀਕੇ ਪੱਤਣ ਵੈਟਲੈਂਡ ਵਿਖੇ ਵਿਦੇਸ਼ੀ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੇ ਆਉਣ ਨਾਲ ਮਾਹੌਲ ਬੜਾ ਖੂਬਸੂਰਤ ਹੋ ਗਿਆ ਹੈ। ਇਸ ਬਰਡ ਸੈਂਚਰੀ (ਵੈਟਲੈਂਡ) ਵਿਖੇ ਰੂੜੀ ਸੇਲਡੱਕ, ਬਾਰਹੇਡਿਡ ਗੀਸ, ਪਾਈਡ ਐਡਵੋਸੇਟ, ਗ੍ਰੀਨ ਸ਼ੱਕ, ਸਾਵਲਰ, ਸਪੋਟ ਬਿਲ ਡੱਕ, ਕਾਮਨ ਸ਼ੈੱਲਡੱਕ, ਸ਼ੌਵਲਰ, ਕਾਮਨ ਪੋਚਾਰਡ, ਬਲੈਕ ਟੇਲਡ ਗੋਡਵਿੱਟ, ਫੈਰੋਜੀਨਸ ਡੱਕ, ਕਾਮਨ ਸ਼ੈੱਲਡੱਕ, ਕਾਮਨ ਸਟਰਲਿੰਗ, ਗਰੇਅ ਲੇਗ ਗੀਸ, ਮਾਰਸ ਹੈਰਿਆਰ, ਕੂਟ, ਗਡਵਾਲ, ਨਾਰਥਨ ਸ਼ੋਵਲਰ, ਨਾਰਥਨ ਪਿੰਨ ਟੇਲ, ਕਾਮਨ ਟੀਲ, ਸੈਂਡ ਪਾਈਪਰ, ਰੈੱਡ ਸ਼ੈਂਕ, ਗੁਲਸ, ਮਾਰਸ਼ ਹੈਰੀਅਰ, ਔਸਪ੍ਰੇਅ, ਸਾਈਬੇਰੀਅਨ ਗਲਜ਼, ਸਪੁੰਨ ਬਿੱਲਜ਼, ਪੇਂਟਡ ਸਟੌਰਕ, ਕਾਮਨ ਟੌਚਰੱਡ ਆਦਿ ਤੋਂ ਇਲਾਵਾ ਕਰੀਬ 250 ਕਿਸਮ ਦੇ ਪੰਛੀ ਹਰ ਸਾਲ ਅਠਖੇਲੀਆਂ ਅਤੇ ਮੌਜ-ਮਸਤੀਆਂ ਕਰਦੇ ਨਜ਼ਰ ਆਉਂਦੇ ਹਨ। ਦੇਸ਼ਾਂ ਵਿਦੇਸ਼ਾਂ ’ਚ ਇਨ੍ਹਾਂ ਪੰਛੀਆਂ ਦੀ ਕਰੀਬ 360 ਕਿਸਮਾਂ ਪਾਈਆਂ ਜਾਂਦੀਆਂ ਹਨ। ਹਰੀਕੇ ਬਰਡ ਸੈਂਚਰੀ ਵਿਖੇ ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਇਹ ਪੰਛੀ ਸਰਦੀਆਂ ਦੀਆਂ ਛੁੱਟੀਆਂ ਬਤੀਤ ਕਰਦੇ ਹੋਏ ਮੌਸਮ ਦਾ ਆਨੰਦ ਲੈਣ ਉਪਰੰਤ ਵਾਪਸ ਆਪਣੇ ਦੇਸ਼ ਪਰਤ ਜਾਂਦੇ ਹਨ।

ਇਹ ਵੀ ਪੜ੍ਹੋ-  ਵਿਅਕਤੀ ਨੇ ਪਰਿਵਾਰਕ ਮੈਂਬਰਾਂ 'ਤੇ ਚਲਾਈਆਂ ਗੋਲੀਆਂ, ਪਤਨੀ, ਨੂੰਹ ਤੇ ਪੋਤੀ ਹੋਈਆਂ ਜ਼ਖ਼ਮੀ

ਵਰਲਡ ਵਾਈਲਡ ਲਾਈਫ ਫੰਡ ਦੀ ਪ੍ਰਾਜੈਕਟ ਅਫ਼ਸਰ ਮੈਡਮ ਗਿਤਾਂਜਲੀ ਨੇ ਦੱਸਿਆ ਕਿ ਹਰੀਕੇ ਵੈਟਲੈਂਡ ਵਿਖੇ ਪੰਛੀ ਪੁੱਜਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ‘ਚ ਹੋਰ ਵਧਣ ਦੀ ਪੂਰੀ ਆਸ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਰਖਵਾਲੀ ਲਈ ਮਹਿਕਮੇ ਦੇ ਕਰੀਬ 4 ਦਰਜ਼ਨ ਮੈਂਬਰਾਂ ਵਲੋਂ ਦਿਨ-ਰਾਤ ਕਿਸ਼ਤੀ ਰਾਹੀਂ ਪੈਟਰੋਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ 15 ਦਿਨਾਂ ਬਾਅਦ ਕਰਮਚਾਰੀਆਂ ਵਲੋਂ ਪੰਛੀਆਂ ਦੀਆਂ ਪੁੱਜੀਆਂ ਪ੍ਰਜਾਤੀਆਂ ਅਤੇ ਗਿਣਤੀ ਸਬੰਧੀ ਸਰਵੇ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਦਿਨ ਦਿਹਾੜੇ ਅਣਪਛਾਤਿਆਂ ਨੇ 21 ਸਾਲਾ ਨੌਜਵਾਨ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਪਿਆ ਚੀਕ-ਚਿਹਾੜਾ

ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਛੀਆਂ ਦੀ ਆਮਦ ਸ਼ੁਰੂ ਹੋਣ ਦੌਰਾਨ ਇਸ ਵਾਰ ਵਿਭਾਗ ਵਲੋਂ ਪੈਡਲ ਬੋਟ, ਵਿਗਿਆਨ ਕੇਂਦਰ, ਵੇਰਕਾ ਬੂਥ ਤੋਂ ਇਲਾਵਾ ਹੋਰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News