ਏ. ਡੀ. ਸੀ. ਵਲੋਂ ਪਿੰਡ ਨੰਦਪੁਰ ਕੇਸ਼ੋਂ ਦਾ ਦੌਰਾ

Sunday, Jul 02, 2017 - 07:26 AM (IST)

ਏ. ਡੀ. ਸੀ. ਵਲੋਂ ਪਿੰਡ ਨੰਦਪੁਰ ਕੇਸ਼ੋਂ ਦਾ ਦੌਰਾ

ਪਟਿਆਲਾ  (ਇੰਦਰਪ੍ਰੀਤ) - ਸਰਕਾਰ ਬਦਲਦੇ ਹੀ ਜ਼ਿਲਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਕਾਂਗਰਸ ਸਰਕਾਰ ਵਲੋਂ ਨਵੇਂ ਲਗਾਏ ਅਧਿਕਾਰੀ ਜਿਥੇ ਅਕਾਲੀ-ਭਾਜਪਾ ਦੇ ਕੰਮਾਂ ਦੀ ਜਾਂਚ 'ਚ ਲੱਗੇ ਗਏ ਹਨ, ਉਥੇ ਪਿੰਡਾਂ 'ਚ ਰਹਿੰਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਗ੍ਰਾਮ ਪੰਚਾਇਤ ਨਾਲ ਰਾਬਤਾ ਬਣਾ ਰਹੇ ਹਨ ਤੇ ਕੰਮਾਂ ਦੀ ਰਿਪੋਰਟ ਲੈ ਕੇ ਸਰਕਾਰ ਨੂੰ ਭੇਜਣ ਲਈ ਤਿਆਰ ਕਰ ਰਹੇ ਹਨ। ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਨੰਦਪੁਰ ਕੇਸ਼ੋਂ ਵਿਖੇ ਅੱਜ ਏ. ਡੀ. ਸੀ. (ਡੀ) ਸ਼ੌਕਤ ਅਹਿਮਦ ਪਰੇ ਵਲੋਂ ਆਪਣੇ ਅਧਿਕਾਰੀਆਂ ਨਾਲ ਦੌਰਾ ਕੀਤਾ ਗਿਆ , ਜਿਥੇ ਉਨ੍ਹਾਂ ਪਿੰਡ 'ਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਕੀਤੀ, ਉਥੇ ਹੀ ਸਰਕਾਰ ਵਲੋਂ ਸਮੇਂ-ਸਮੇਂ 'ਤੇ ਦਿੱਤੀਆਂ ਗਈਆਂ ਲੋਕ ਭਲਾਈ ਸਕੀਮਾਂ ਸਬੰਧੀ ਏ. ਡੀ. ਸੀ. ਵਲੋਂ ਪਿੰਡ ਦੀ ਗਲੀ-ਗਲੀ ਘੁੰਮ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਦੱਸਣਯੋਗ ਹੈ ਕਿ ਪਹਿਲੀ ਵਾਰ ਕੋਈ ਏ. ਡੀ. ਸੀ. ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਪ ਉਨ੍ਹਾਂ ਦੇ ਘਰ ਤੱਕ ਪਹੁੰਚਿਆ ਹੈ। ਗਰੀਬਾਂ ਨੂੰ 5-5 ਮਰਲੇ ਦੇ ਪਲਾਟ, ਪੈਨਸ਼ਨ, ਛੱਪੜਾਂ ਦੀ ਸਫਾਈ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਪੰਚਾਇਤ ਕੋਲੋਂ ਰਿਪੋਰਟ ਮੰਗੀ, ਏ. ਡੀ. ਸੀ. ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਛੇਤੀ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ, ਜੋ ਇਸ ਦੇ ਅਸਲ ਹੱਕਦਾਰ ਹਨ।
ਉਨ੍ਹਾਂ ਪਿੰਡ ਦੀ ਪੰਚਾਇਤ ਦੀ ਸ਼ਲਾਘਾ ਕੀਤੀ ਕਿ ਪੰਚਾਇਤ ਵਲੋਂ ਸਮੇਂ-ਸਮੇਂ 'ਤੇ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਗਈ।
ਇਸ ਮੌਕੇ ਨੰਦਪੁਰ ਕੇਸ਼ੋਂ ਪੰਚਾਇਤ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਏ. ਡੀ. ਸੀ. ਨੇ ਕਿਹਾ ਕਿ ਪਿੰਡਾਂ ਵਿਚ ਚੰਗੇ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਜ਼ਿਲਾ ਪੱਧਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਐਕਸੀਅਨ ਰਾਕੇਸ਼ ਸ਼ਰਮਾ, ਐੱਸ. ਡੀ. ਓ. ਏ. ਪੀ. ਗਰਗ, ਜੇ. ਈ. ਪਵਨ ਦੀਪ ਸੇਖੋਂ, ਜਸਵੀਰ ਸਿੰਘ ਜ਼ਿਲਾ ਸੈਨੀਟੇਸ਼ਨ ਅਫ਼ਸਰ, ਜੇ. ਈ. ਵਿਨੋਦ ਕੁਮਾਰ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਮੈਡਮ ਵੀਰਪਾਲ ਕੌਰ, ਸਰਪੰਚ ਹਰਸ਼ਵਿੰਦਰ ਸਿੰਘ ਹਰਸ਼ੀ, ਬਿੱਟੂ ਸਿੰਘ, ਸੁਰਿੰਦਰ ਕੌਰ, ਗੁਰਪ੍ਰੀਤ ਲਾਲੀ, ਗੁਰਚਰਨ ਸਿੰਘ, ਧਰਮਪਾਲ, ਰਾਮ ਲਾਲ ਫੌਜੀ ਪੰਚਾਇਤ ਮੈਂਬਰਾਂ ਤੋਂ ਇਲਾਵਾ ਇੰਦਰਜੀਤ ਸਿੰਘ, ਜਸਵੀਰ ਸਿੰਘ, ਸਤਪਾਲ ਸਿੰਘ, ਕਾਕਾ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।


Related News