ਹਰਿਆਣਾ ਪੁਲਸ ਦੀ ਵੱਡੀ ਕਾਰਵਾਈ, ਰੱਦ ਕਰਵਾਏਗੀ ਅੰਦੋਲਨ ''ਚ ਸ਼ਾਮਲ ਕਿਸਾਨਾਂ ਦੇ ਵੀਜ਼ੇ ਤੇ ਪਾਸਪੋਰਟ (ਵੀਡੀਓ)
Thursday, Feb 29, 2024 - 07:01 PM (IST)
ਨੈਸ਼ਨਲ ਡੈਸਕ- ਕੇਂਦਰ ਸਰਕਾਰ ਤੋਂ ਆਪਣੀਆਂ ਫ਼ਸਲਾਂ 'ਤੇ ਐੱਮ.ਐੱਸ.ਪੀ. ਦੀ ਗਾਰੰਟੀ ਲੈਣ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕਾਫ਼ੀ ਸਖ਼ਤ ਕਦਮ ਉਠਾਏ ਜਾ ਰਹੇ ਹਨ। ਹਰਿਆਣਾ ਪੁਲਸ ਵੱਲੋਂ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲ਼ੇ ਸੁੱਟੇ ਜਾ ਰਹੇ ਹਨ, ਨਾਲ ਹੀ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਸਰਕਾਰ ਕਿਸਾਨ ਅੰਦੋਲਨ ਦੌਰਾਨ ਹਿੰਸਾ 'ਚ ਸ਼ਾਮਲ ਕਿਸਾਨਾਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਜਾਣਕਾਰੀ ਮੁਤਾਬਕ ਹਰਿਆਣਾ ਪੁਲਸ ਅੰਦੋਲਨ 'ਚ ਹੁੜਦੰਗ ਕਰਨ ਵਾਲੇ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਵਾਉਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪਥਰਾਅ, ਹਿੰਸਾ ਤੇ ਹੋਰ ਹੁੜਦੰਗ ਮਚਾਉਣ ਵਾਲੇ ਕਿਸਾਨਾਂ ਦੀਆਂ ਵੀਡੀਓਜ਼ ਜਾਰੀ ਕਰ ਕੇ ਹਰਿਆਣਾ ਪੁਲਸ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਵੀਜ਼ਾ ਤੇ ਪਾਸਪੋਰਟ ਰੱਦ ਕਰਨ ਦੀ ਮੰਗ ਕਰਦਿਆਂ ਚਿੱਠੀ ਲਿਖੀ ਗਈ ਹੈ। ਇਨ੍ਹਾਂ 'ਚ ਪਥਰਾਅ ਕਰਨ ਵਾਲੇ, ਸੀਸੀਟੀਵੀ ਕੈਮਰੇ ਤੋੜਨ ਵਾਲੇ, ਡਰੋਨ ਸੁੱਟਣ ਵਾਲੇ ਤੇ ਬੈਰੀਕੇਡ ਤੋੜਨ ਵਾਲੇ ਕਿਸਾਨ ਸ਼ਾਮਲ ਹਨ। ਲਿਖੀ ਗਈ ਚਿੱਠੀ 'ਚ ਕਿਸਾਨਾਂ ਦੇ ਲੱਗੇ ਹੋਏ ਵੀਜ਼ੇ ਵੀ ਰੱਦ ਕੀਤੇ ਜਾ ਸਕਦੇ ਹਨ।
ਇਸ ਮਾਮਲੇ ਬਾਰੇ ਬੋਲਦਿਆਂ ਅੰਬਾਲਾ ਦੇ ਡੀ.ਐੱਸ.ਪੀ. ਜੋਗਿੰਦਰ ਸ਼ਰਮਾ ਨੇ ਕਿਹਾ, ''ਅਸੀਂ ਪੰਜਾਬ ਤੋਂ ਹਰਿਆਣਾ ਆ ਕੇ ਹਿੰਸਾ ਕਰਨ ਵਾਲੇ ਕਿਸਾਨਾਂ ਸੀਸੀਟੀਵੀ ਤੇ ਡਰੋਨ ਕੈਮਰਿਆਂ ਰਾਹੀਂ ਪਛਾਣ ਕਰ ਲਈ ਹੈ। ਅਸੀਂ ਮੰਤਰਾਲੇ ਅਤੇ ਅੰਬੈਸੀ ਨੂੰ ਅਪੀਲ ਕਰਾਂਗੇ ਕਿ ਹਿੰਸਾ ਕਰਨ ਵਾਲੇ ਕਿਸਾਨਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕੀਤੇ ਜਾਣ। ਉਨ੍ਹਾਂ ਦੀਆਂ ਤਸਵੀਰਾਂ, ਨਾਂ ਤੇ ਪਤੇ ਪਾਸਪੋਰਟ ਦਫ਼ਤਰ ਨਾਲ ਸਾਂਝੇ ਕਰ ਦਿੱਤੇ ਜਾਣਗੇ। ਅਸੀਂ ਉਨ੍ਹਾਂ ਦੇ ਪਾਸਪੋਰਟ ਰੱਦ ਕਰਵਾਉਣ ਲਈ ਕਾਰਵਾਈ ਕਰ ਰਹੇ ਹਾਂ।''
#WATCH | Haryana: On efforts to cancel passports and Visas of the alleged farmers involved in violence, DSP Ambala Joginder Sharma says, "We have identified involved in violence coming to Haryana from Punjab in the name of farmers' protest. We have identified them with CCTV… pic.twitter.com/AotrtQDle2
— ANI (@ANI) February 28, 2024
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e