'ਵਿਰਾਸਤ-ਏ-ਖਾਲਸਾ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ

Friday, Jan 24, 2020 - 09:47 AM (IST)

'ਵਿਰਾਸਤ-ਏ-ਖਾਲਸਾ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ

ਸ੍ਰੀ ਆਨੰਦਪੁਰ ਸਾਹਿਬ : ਵਿਰਾਸਤ-ਏ-ਖਾਲਸਾ ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਦੌਰਾਨ ਵਿਰਾਸਤ-ਏ-ਖਾਲਸਾ 'ਚ ਉਹ ਮੁਰੰਮਤ ਕੀਤੀ ਜਾਵੇਗੀ, ਜੋ ਆਮ ਦਿਨਾਂ 'ਚ ਸੰਭਵ ਨਹੀਂ ਹੋ ਸਕਦੀ। ਇਸ ਲਈ ਸੈਲਾਨੀਆਂ ਨੂੰ ਵਿਰਾਸਤ-ਏ-ਖਾਲਸਾ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਸਬੰਧੀ ਆਪਣਾ ਪ੍ਰੋਗਰਾਮ ਪਹਿਲੀ ਫਰਵਰੀ ਤੋਂ ਹੀ ਬਣਾਉਣ। ਇਹ ਜਾਣਕਾਰੀ ਵਿਰਾਸਤ-ਏ-ਖਾਲਸਾ ਦੇ ਮੈਨੇਜਰ ਵਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਵਿਰਾਸਤ-ਏ-ਖਾਲਸਾ ਛਿਮਾਹੀ ਸਾਂਭ-ਸੰਭਾਲ ਲਈ ਸਾਲ 'ਚ 2 ਵਾਰ ਬੰਦ ਕੀਤਾ ਜਾਂਦਾ ਹੈ।


author

Babita

Content Editor

Related News