ਵਾਇਰਲ ਵੀਡੀਓ ਨੇ ਅਕ੍ਰਿਤਘਣ ਪੁੱਤਰ ਦਾ ਖੋਲ੍ਹਿਆ ਭੇਤ, ਮਾਂ ਨਾਲ ਕੀਤੀ ਕਰਤੂਤ ਜਾਣ ਹੋਵੋਗੇ ਹੈਰਾਨ

Thursday, Jul 21, 2022 - 11:13 AM (IST)

ਮਲੋਟ (ਜੁਨੇਜਾ) : ਇਕ ਬਜ਼ੁਰਗ ਔਰਤ ਦੀ ਕੁੱਟ-ਮਾਰ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਕ ਲੜਕੀ ਦੇ ਨਾਂ ’ਤੇ ਚੱਲ ਰਹੇ ਟਵਿੱਟਰ ਅਕਾਊਂਟ ’ਤੇ ਵੀਡੀਓ ਵਾਇਰਲ ਕਰ ਕੇ ਕੁੜੀ ਵੱਲੋਂ ਆਪਣੀ ਮਾਂ ਦੀ ਜਾਨ ਬਚਾਉਣ ਦੀ ਗੁਹਾਰ ਲਾਈ ਗਈ ਹੈ, ਜਿਸ ਵਿਚ ਪੀੜਤ ਦਾ ਪਤਾ ਅਸਤਿੰਦਰ ਕੌਰ ਪਤਨੀ ਲੇਟ ਕੁਲਵੰਤ ਸਿੰਘ ਵਾਸੀ ਦਵਿੰਦਰਾ ਰੋਡ ਗਲੀ ਨੰਬਰ 9 ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਿਖ ਕੇ ਉਸ ਦੀ ਜਾਨ ਬਚਾਉਣ ਲਈ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ- CM ਮਾਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਐਨਕਾਂਊਟਰ ਕਰਨ ਵਾਲੇ ਪੁਲਸ ਮੁਲਾਜ਼ਮਾਂ ਨਾਲ ਕਰਨਗੇ ਮੁਲਾਕਾਤ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ’ਚ ਮੰਜੇ ’ਤੇ ਬੈਠੀ ਇਕ ਔਰਤ ਦਾ ਇਕ ਮੁੰਡਾ ਉਸ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਦੂਜਾ ਲੜਕਾ ਕੁੱਟ-ਮਾਰ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੀ ਕੁੜੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਨੂੰ ਟੈਗ ਕਰ ਕੇ ਵਾਇਰਲ ਕੀਤਾ ਗਿਆ ਹੈ। ਵੀਡੀਓ ਦੇ ਵਾਇਰਲ ਹੁੰਦਿਆਂ ਸਾਰ ਹੀ ਥਾਣਾ ਸਿਟੀ ਪੁਲਸ ਨੇ ਪੀੜਤ ਔਰਤ ਦੇ ਘਰ ਜਾ ਕੇ ਕੁੱਟ-ਮਾਰ ਕਰਨ ਵਾਲੇ ਮੁੰਡੇ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਮਾਂ ਦੀ ਕੁੱਟ-ਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਉਨ੍ਹਾਂ ਗੁਰਪਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਉਰਫ਼ ਪ੍ਰਿੰਸ ਲਾਹੌਰੀਆ ਨੂੰ ਹਿਰਾਸਤ ਵਿਚ ਲੈ ਕੇ ਉਸ ਵਿਰੁੱਧ ਇਰਾਦਾ ਕਤਲ ਸਮੇਤ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੈ।

ਨੋਟ-  ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News