ਸੋਸ਼ਲ ਮੀਡੀਆ ''ਤੇ ਨਵੀਂ ਵਾਰਡਬੰਦੀ ਦੀ ਲਿਸਟ ਹੋਈ ਵਾਇਰਲ, ਸਿੱਧੂ ਨੇ ਕਿਹਾ ਫੇਕ

Tuesday, Sep 19, 2017 - 10:17 AM (IST)

ਸੋਸ਼ਲ ਮੀਡੀਆ ''ਤੇ ਨਵੀਂ ਵਾਰਡਬੰਦੀ ਦੀ ਲਿਸਟ ਹੋਈ ਵਾਇਰਲ, ਸਿੱਧੂ ਨੇ ਕਿਹਾ ਫੇਕ

ਅੰਮ੍ਰਿਤਸਰ — ਸੋਸ਼ਲ ਮੀਡੀਆ 'ਤੇ ਨਵੀਂ ਵਾਰਡਬੰਦੀ ਦੀ ਲਿਸਟ ਵਾਇਰਲ ਹੋਈ ਹੈ, ਜਿਸ 'ਚ 65 ਤੋਂ ਵੱਧਾ ਕੇ 85 ਵਾਰਡਾਂ ਦੀ ਲਿਸਟ 'ਚ ਇਲਾਕਿਆਂ ਦੀ ਡਿਟੇਲ ਵੀ ਦਿੱਤੀ ਗਈ ਹੈ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਫੇਕ ਦੱਸਿਆ ਹੈ ਪਰ ਚਰਚਾ ਹੈ ਕਿ 4 ਦਿਨ ਪਹਿਲਾਂ 15 ਸਤੰਬਰ ਨੂੰ ਚੰਡੀਗੜ੍ਹ 'ਚ ਡੀ ਲਿਮਿਟੇਸ਼ਨ ਕਮੇਟੀ ਦੀ ਬੈਠਕ ਹੋਈ ਸੀ,  ਜਿਸ 'ਚ ਇਹ ਲਿਸਟ ਲੀਕ ਹੋਈ ਹੈ।
ਸਿਆਸੀ ਦਲਾਂ ਦੇ ਆਗੂ ਇਸ ਲਿਸਟ ਨੂੰ ਵਾਟਸ ਐਪ ਗਰੁੱਪਾਂ ਤੇ ਫੇਸਬੁੱਕ 'ਤੇ ਸ਼ੇਅਰ ਕਰ ਰਹੇ ਹਨ, ਇਸ ਨੂੰ ਲੈ ਕੇ ਮਹਿਲਾਵਾਂ ਦੇ ਲਈ ਰਿਜ਼ਰਵ ਵਾਰਡਾਂ ਦੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਕਾਂਗਰਸੀ ਗਲਿਆਰਿਆਂ 'ਚ ਚਰਚਾ ਹੈ ਕਿ ਲਿਸਟ 'ਚ ਵਧਾਈਆਂ ਗਈਆਂ ਵਾਰਡਾਂ ਦੇ ਹਵਾਲੇ ਨਾਲ ਦਿੱਤੇ ਗਏ ਇਲਾਕਿਆਂ ਦੀ ਜਾਣਕਾਰੀ ਸਹੀ ਹੈ। ਇਹ ਲਿਸਟ ਚਾਰ ਦਿਨ ਪਹਿਲਾਂ ਚੰਡੀਗੜ੍ਹ ਤੋਂ ਡੀ ਲਿਮਿਟੇਸ਼ਨ ਕਮੇਟੀ ਦੀ ਬੈਠਕ ਤੋਂ ਬਾਅਦ ਵਾਇਰਲ ਹੋਈ ਹੈ। ਇਸ ਮੀਟਿੰਗ 'ਚ  ਕਾਂਗਰਸੀ ਵਿਧਾਇਕਾਂ 'ਚ ਲਿਸਟ ਨੂੰ ਲੈ ਕੇ ਮਤਭੇਦ ਵੀ ਉਭਰ ਕੇ ਸਾਹਮਣੇ ਆਏ ਸਨ।
ਇਕ ਕਾਂਗਰਸੀ ਵਿਧਾਇਕ ਨੇ ਇਤਰਾਜ਼ ਜਤਾਇਆ ਸੀ ਕਿ ਹੋਰ ਕਾਂਗਰਸੀ ਵਿਧਾਇਕਾਂ ਨੇ ਉਸ ਦੇ ਵਿਧਾਨ ਸਭਾ ਹਲਕੇ ਦੀ ਵਾਰਡਾਂ ਦੇ ਕੁਝ ਇਲਾਕੇ ਆਪਣੇ ਵਿਧਾਨ ਸਭਾ ਹਲਕਿਆਂ ਦੀਆਂ ਵਾਰਡਾਂ 'ਚ ਸ਼ਾਮਲ ਕਰਵਾ ਲਏ ਹਨ।
ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਨੇ ਗਲਤ ਲਿਸਟ ਸੋਸ਼ਲ ਮੀਡੀਆ 'ਤੇ  ਪਾਈ ਹੋਵੇਗੀ।  ਫਾਇਨਲ ਲਿਸਟ 'ਤੇ ਉਨ੍ਹਾਂ ਦੇ ਦਸਤਖਤ ਹੋਣੇ ਹਨ, ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ।
ਯੂਥ ਕਾਂਗਰਸ ਦੇ ਸੀਨੀਅਰ ਆਗੂ ਵਿਕਾਸ ਸੋਨੀ ਦੇ ਮੁਤਾਬਕ ਦੋ-ਤਿੰਨ ਦਿਨ ਤੋਂ ਵਾਰਡ ਬੰਦੀ ਦੀ ਲਿਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਪਰ ਇਸ ਦੀ ਕੋਈ ਅਧਿਕਾਰੀ ਪੁਸ਼ਟੀ ਨਹੀਂ ਹੈ।


Related News