ਵਿਪਨ ਸ਼ਰਮਾ ਹੱਤਿਆ ਕਾਂਡ ਗਰਮਾਇਆ ਅੰਮ੍ਰਿਤਸਰ ''ਚ ਹਿੰਦੂ ਸੰਗਠਨਾਂ ਨੇ ਰੋਕੀ ਟ੍ਰੇਨ
Wednesday, Nov 01, 2017 - 12:42 PM (IST)

ਅੰਮ੍ਰਿਤਸਰ (ਬਿਊਰੋ) - ਹਿੰਦੂ ਸੰਗਠਨ ਦੇ ਨੇਤਾ ਵਿਪਨ ਸ਼ਰਮਾ ਦੀ ਮੌਤ ਦੇ ਮਾਮਲੇ 'ਚ ਲੈ ਕੇ ਹਿੰਦੂ ਸੰਗਠਨ ਦੇ ਲੋਕਾਂ ਭੜਕ ਗਏ ਹਨ। ਉਨ੍ਹਾਂ ਦਾ ਇਹ ਰੂਪ ਅੱਜ ਅੰਮ੍ਰਿਤਸਰ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉਨ੍ਹਾਂ ਨੇ ਟਾਟਾ ਜੰਮੂਤਵੀ ਰੇਲ ਗੱਡੀ ਨੂੰ ਰੋਕ ਦਿੱਤਾ। ਹਿੰਦੂ ਸੰਗਠਨਾਂ ਨੇ ਨੇਤਾ ਦੋਸ਼ੀਆਂ 'ਤੇ ਨਕੇਲ ਕੱਸਣ 'ਚ ਨਾਕਾਮਯਾਬ ਪ੍ਰਸ਼ਾਸਨ ਖਿਲਾਫ ਵਿਰੋਧ ਜਤਾਉਂਦੇ ਹੋਏ ਰੇਲ ਗੱਡੀ ਦੇ ਅੱਗੇ ਲੇਟ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਹਰ ਰੋਜ ਹਿੰਦੂ ਨੇਤਾਵਾਂ 'ਤੇ ਹੀ ਕਿਉ ਹਮਲੇ ਕੀਤੇ ਜਾ ਰਹੇ ਹਨ। ਜੇ ਅਜਿਹਾ ਹਾਲ ਹੀ ਰਹਿੰਦਾ ਹੈ ਤਾਂ ਪੰਜਾਬ 'ਚ ਕ੍ਰਾਈਮ ਹੱਦ ਤੋਂ ਵੱਧ ਜਾਵੇਗਾ। ਮੌਕੇ 'ਤੇ ਪਹੁੰਚੀ ਪੁਲਸ ਇਨ੍ਹਾਂ ਨੂੰ ਕਾਬੂ ਕਰਨ 'ਚ ਜੁੱਟੀ ਹੈ।