ਵਿਪਾਸਨਾ ਨੇ ਉਗਲੇ ਰਾਮ ਰਹੀਮ ਅਤੇ ਹਨੀਪ੍ਰੀਤ ਬਾਰੇ ਕਈ ਅਹਿਮ ਰਾਜ਼

09/20/2017 8:08:12 AM

ਸਿਰਸਾ — ਡੇਰਾ ਮੁਖੀ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਭੜਕੀ ਹਿੰਸਾ ਨੂੰ ਲੈ ਕੇ ਗਠਿਤ ਵਿਸ਼ੇਸ਼ ਦਲ ਐਸ.ਆਈ.ਟੀ. ਨੇ ਅੱਜ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਤਿੰਨ ਘੰਟੇ ਦੀ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਣ ਜਾਣਕਾਰੀਆਂ ਹਾਸਲ ਕੀਤੀਆਂ। ਹੁਣ ਲਗਦਾ ਹੈ ਕਿ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਜਲਦੀ ਹੀ ਗ੍ਰਿਫਤਾਰ ਹੋ ਜਾਵੇਗੀ।
ਵਿਪਾਸਨਾ ਨਾਲ ਸ਼ਹਿਰ ਦੀ ਹੁੱਡਾ ਕਾਲੋਨੀ ਪੁਲਸ ਚੌਕੀ 'ਚ ਸਾਢੇ ਤਿੰਨ ਘੰਟੇ ਤੱਕ ਲੰਬੀ ਪੁੱਛਗਿੱਛ ਹੋਈ। ਵਿਪਾਸਨਾ ਨੇ ਇਸ ਦੌਰਾਨ ਪੁਲਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਜਿਸ ਕਾਰਨ ਜਲਦੀ ਹੀ ਹਨੀਪ੍ਰੀਤ, ਆਦਿੱਤਯ ਸਮੇਤ ਕਈ ਲੋਕ ਪੁਲਸ ਦੀ ਹਿਰਾਸਤ 'ਚ ਹੋਣ ਦੀ ਉਮੀਦ ਹੈ। ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਹਨੀਪ੍ਰੀਤ ਡੇਰਾ ਮੁਖੀ ਨੂੰ ਸੁਨਾਰੀਆ ਜੇਲ 'ਚ ਛੱਡਣ ਤੋਂ ਬਾਅਦ ਸਿੱਧੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ 'ਚ ਆਈ ਸੀ। 
ਵਿਪਾਸਨਾ ਨੂੰ ਕੁਝ ਦਿਨ ਬਾਅਦ ਫਿਰ ਪੁਲਸ ਜਾਂਚ ਲਈ ਸ਼ਾਮਲ ਕਰੇਗੀ। ਐਸ.ਆਈ.ਟੀ. ਦੇ ਡੀਐਸਪੀ ਕੁਲਦੀਪ ਬੈਨੀਵਾਲ ਨੇ ਅੱਜ ਨੋਟਿਸ ਦੇ ਕੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਪੁੱਛਗਿੱਛ ਲਈ ਬੁਲਾਇਆ , ਜਿਸ ਕਾਰਨ ਵਿਪਾਸਨਾ ਹਾਜ਼ਰ ਹੋਈ। ਇਸ ਨਾਲ ਵਿਪਾਸਨਾ ਇੰਸਾ ਦੇ ਅੰਡਰਗਰਾਊਂਡ ਹੋਣ ਦੀਆਂ ਸੰਭਾਵਨਾ ਖਤਮ ਹੋ ਗਈਆਂ ਹਨ। ਵਿਪਾਸਨਾ ਡੇਰਾ ਸੱਚਾ ਸੌਦਾ ਤੋਂ ਸਿੱਧੀ ਹੁੱਡਾ ਪੁਲਸ ਚੌਂਕੀ ਪੁੱਜੀ।
ਬੈਨੀਵਾਲ ਨੇ ਦੱਸਿਆ ਕਿ ਪੁੱਛਗਿੱਛ 'ਚ ਵਿਪਾਸਨਾ ਨੇ ਪੁਲਸ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੇ ਨਾਲ ਹੀ ਵਿਪਾਸਨਾ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਇਹ ਗੱਲ ਹੋਰ ਪੱਕੀ ਹੋ ਜਾਂਦੀ ਹੈ ਕਿ ਹਨੀਪ੍ਰੀਤ ਨੂੰ ਸਿਰਸਾ ਦੇ ਏ ਬਲਾਕ ਦੇ ਇਕ ਘਰ 'ਚ ਆਪਣੀ ਮਾਂ ਦੇ ਨਾਲ ਦੇਖੇ ਜਾਣ ਦੀ ਖਬਰ ਸੀ। ਹਨੀਪ੍ਰੀਤ ਦਾ ਸਿਰਸਾ ਨਾਲ ਲਿੰਕ ਜੁੜ ਜਾਣ ਦੇ ਨਾਲ ਹੀ ਹੁਣ ਉਸਦੇ ਰਾਜਸਥਾਨ ਜਾਂ ਗੁਜਰਾਤ 'ਚ ਕਿਤੇ ਲੁਕੇ ਹੋਣ ਦੀ ਸੰਭਾਵਨਾ ਵੱਧ ਗਈ ਹੈ?
ਸੂਤਰਾਂ ਅਨੁਸਾਰ ਵਿਪਾਸਨਾ ਨੇ ਜਾਂਚ ਦੌਰਾਨ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਿਆ ਜਿਸ 'ਚ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਦੇਸ਼ ਦੇ ਕਿਹੜੇ-ਕਿਹੜੇ ਹਿੱਸੇ ਹਿੰਸਾ ਕਰਵਾਈ ਜਾਵੇ, ਰਾਮ ਰਹੀਮ ਨੂੰ ਫਰਾਰ ਕਰਵਾਉਣ ਲਈ ਕਿਹੜਾ ਰਸਤਾ ਚੁਣਿਆ ਜਾਵੇ। ਇਸ ਦੇ ਨਾਲ ਹੀ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਸਿਰਸਾ ਦੀ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ ਨੂੰ ਸਵਾਹ ਕਰਨ ਅਤੇ ਆਫਤ ਮਚਾਉਣ ਨੂੰ ਲੈ ਕੇ ਕਿੰਨਾ ਲੋਕਾਂ ਨੇ ਯੋਜਨਾ ਤਿਆਰ ਕੀਤੀ ਉਹ ਰਾਜ਼ ਵੀ ਵਿਪਾਸਨਾ ਨੇ ਦੱਸੇ।
ਵਿਪਾਸਨਾ ਤੋਂ ਡੇਰਾ ਮੁਖੀ ਦੀ ਗੁਫਾ ਅਤੇ ਕੁੜੀਆਂ ਦੇ ਭੇਜਣ, ਡੇਰੇ ਤੋਂ ਗਾਇਬ ਕੁੜੀਆਂ ਦੀਆਂ ਹੱਤਿਆਵਾਂ ਨੂੰ ਲੈ ਕੇ ਵੀ ਕਈ ਸਵਾਲਾਂ ਦੇ ਜਵਾਬ ਐਸਆਈਟੀ ਨੂੰ ਦੱਸੇ। ਡੀਐਸਪੀ ਕੁਲਦੀਪ ਬੈਨੀਵਾਲ ਨੇ ਦੱਸਿਆ ਕਿ ਵਿਪਾਸਨਾ ਤੋਂ ਪੁੱਛਗਿੱਛ 'ਚ ਬਹੁਤ ਹੀ ਅਹਿਮ ਸੁਰਾਗ ਮਿਲੇ ਹਨ ਜਿਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਅਜੇ ਨਹੀਂ ਦੱਸਿਆ ਜਾ ਸਕਦਾ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਵਿਪਾਸਨਾ ਤੋਂ ਮਿਲੀ ਜਾਣਕਾਰੀ ਨੂੰ ਅਜੇ ਗੁਪਤ ਰੱਖਿਆ ਜਾ ਰਿਹਾ ਹੈ। ਵਿਪਸਾਨਾ ਤੋਂ ਪੁੱਛਗਿੱਛ ਦੇ ਦੌਰਾਨ ਭਾਰੀ ਪੁਲਸ ਫੋਰਸ ਤਾਇਨਾਤ ਸੀ।


Related News