ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਜ਼ਬਰਦਸਤ ਝੜਪ, ਅਕਾਲੀ ਵਰਕਰ ਦੀ ਮੌਤ
Friday, Feb 18, 2022 - 11:18 PM (IST)
ਬਟਾਲਾ (ਜ. ਬ., ਯੋਗੀ, ਅਸ਼ਵਨੀ)-ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਚੱਠਾ ਸੀੜ੍ਹਾ ਵਿਖੇ ਵੋਟਾਂ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਹੋਈ ਲੜਾਈ ਕਾਰਨ ਦਾਤਰ ਮਾਰ ਕੇ ਕਾਂਗਰਸੀਆਂ ਵੱਲੋਂ ਇਕ ਅਕਾਲੀ ਵਰਕਰ ਮੌਤ ਦੇ ਘਾਟ ਉਤਾਰਨ ਅਤੇ 2 ਜਣਿਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
ਇਹ ਵੀ ਪੜ੍ਹੋ :ਬੀਤ ਹਲਕੇ 'ਚ ਬਣਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਸੈਂਟਰ : ਨਿਮਿਸ਼ਾ ਮਹਿਤਾ
ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਕਰਮਬੀਰ ਸਿੰਘ ਪੁੱਤਰ ਗੁਰਵੰਤ ਸਿੰਘ ਵਾਸੀ ਪਿੰਡ ਚੱਠਾ ਸੀੜ੍ਹਾ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਵਰਕਰ ਹੈ, ਦਾ ਆਪਣੇ ਹੀ ਸ਼ਰੀਕੇ ’ਚੋਂ ਲੱਗਦੇ ਚਾਚੇ-ਤਾਇਆਂ ਦੇ ਪਰਿਵਾਰਕ ਮੈਂਬਰ, ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ, ਨਾਲ ਵੋਟਾਂ ਨੂੰ ਲੈ ਕੇ ਸ਼ਾਮ ਸਮੇਂ ਝਗੜਾ ਹੋ ਗਿਆ ਅਤੇ ਇਹ ਝਗੜਾ ਵਧਦਾ ਹੋਇਆ ਲੜਾਈ ’ਚ ਤਬਦੀਲ ਹੋ ਗਿਆ।
ਇਹ ਵੀ ਪੜ੍ਹੋ : 12 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
ਥਾਣਾ ਮੁਖੀ ਨੇ ਦੱਸਿਆ ਕਿ ਇਸ ਦੌਰਾਨ ਕਾਂਗਰਸੀਆਂ ਨੇ ਅਕਾਲੀ ਵਰਕਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਅਕਾਲੀ ਵਰਕਰ ਕਰਮਬੀਰ ਸਿੰਘ ਦੀ ਮੌਤ ਹੋ ਗਈ, ਜਦਕਿ 2 ਜਣੇ ਜ਼ਖਮੀ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਇਸ ਕਤਲ ਦੀ ਸੂਚਨਾ ਮਿਲਦਿਆਂ ਹੀ ਉਹ ਪੁਲਸ ਫੋਰਸ ਸਮੇਤ ਤੁਰੰਤ ਪਿੰਡ ਚੱਠਾ ਸੀੜ੍ਹਾ ਵਿਖੇ ਪਹੁੰਚੇ, ਜਿਥੇ ਕਰਮਬੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
ਅਕਾਲੀ ਤੇ ਕਾਂਗਰਸੀਆਂ ‘ਚ ਖੂਨੀ ਝੜਪ, ਅਕਾਲੀ ਵਰਕਰ ਦੀ ਮੌਤਅਕਾਲੀ ਤੇ ਕਾਂਗਰਸੀਆਂ ‘ਚ ਖੂਨੀ ਝੜਪ, ਅਕਾਲੀ ਵਰਕਰ ਦੀ ਮੌਤ #punjabelction #murderineletion #gurdaspur
Posted by JagBani on Friday, February 18, 2022
ਇਹ ਵੀ ਪੜ੍ਹੋ : ਕੈਪਟਨ ਨੇ ਕੱਢਿਆ ਰੋਡ ਸ਼ੋਅ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਨੇਤਾਵਾਂ ਨੇ ਲਿਆ ਹਿੱਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।