ਸ਼ਹਿਰ ’ਚ ਉੱਡੀਆਂ ਲਾਅ ਐਂਡ ਆਰਡਰ ਦੀਆਂ ਧੱਜੀਆਂ, ਬੇਖੌਫ਼ ਲੁਟੇਰਿਆਂ ਨੇ ਮਜ਼ਦੂਰ ਨੂੰ ਮਾਰੀ ਗੋਲੀ

Tuesday, Apr 02, 2024 - 01:01 PM (IST)

ਸ਼ਹਿਰ ’ਚ ਉੱਡੀਆਂ ਲਾਅ ਐਂਡ ਆਰਡਰ ਦੀਆਂ ਧੱਜੀਆਂ, ਬੇਖੌਫ਼ ਲੁਟੇਰਿਆਂ ਨੇ ਮਜ਼ਦੂਰ ਨੂੰ ਮਾਰੀ ਗੋਲੀ

ਜਲੰਧਰ (ਵਰੁਣ) – ਸ਼ਹਿਰ ਵਿਚ ਬੇਖੌਫ਼ ਲੁਟੇਰਿਆਂ ਨੇ ਕੰਮ ਤੋਂ ਪਰਤ ਰਹੇ ਮਜ਼ਦੂਰ ਨੂੰ ਗੋਲੀ ਮਾਰ ਦਿੱਤੀ। ਬਾਈਕ ’ਤੇ ਆਏ 3 ਲੁਟੇਰਿਆਂ ਨੇ ਮਜ਼ਦੂਰ ਅਤੇ ਉਸਦੇ ਸਾਥੀ ਨੂੰ ਰੋਕ ਕੇ ਪਹਿਲਾਂ ਤਾਂ ਗੰਨ ਪੁਆਇੰਟ ’ਤੇ ਲਿਆ ਅਤੇ ਫਿਰ ਪੈਸਿਆਂ ਦੀ ਮੰਗ ਕਰਨ ਲੱਗੇ। ਮਜ਼ਦੂਰ ਨੇ ਜਦੋਂ ਵਿਰੋਧ ਕੀਤਾ ਤਾਂ ਪਿੱਛਿਓਂ ਉਸਦੇ ਹੋਰ ਵੀ ਸਾਥੀ ਆ ਗਏ, ਜਿਸ ਕਾਰਨ ਇਕ ਲੁਟੇਰੇ ਨੇ ਮਜ਼ਦੂਰ ਦੇ ਢਿੱਡ ਵਿਚ ਗੋਲੀ ਮਾਰ ਦਿੱਤੀ ਤੇ ਬਾਈਕ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਇਹ ਵਾਰਦਾਤ 30 ਮਾਰਚ ਨੂੰ ਦੇਰ ਰਾਤ 12.10 ਵਜੇ ਵਾਪਰੀ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਾਣਕਾਰੀ ਦਿੰਦਿਆਂ ਸੂਰਜ ਕੁਮਾਰ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਨਜ਼ਦੀਕ ਸੰਗਮ ਵੀਡੀਓ ਹਾਲ ਛੋਟਾ ਸਈਪੁਰ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਵਿਚ ਸਥਿਤ ਵਿਜੇ ਇੰਜੀਨੀਅਰਿੰਗ ਵਿਖੇ ਨੌਕਰੀ ਕਰਦਾ ਹੈ। ਉਹ ਅਤੇ ਉਸ ਦਾ ਦੋਸਤ ਗੁਲਸ਼ਨ ਪੁੱਤਰ ਸ਼ਿਵ ਚੌਰਸੀਆ, ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਛੋਟਾ ਸਈਪੁਰ ਦੇਰ ਰਾਤ ਓਵਰਟਾਈਮ ਲਾ ਕੇ ਪੈਦਲ ਹੀ ਕਮਰੇ ਵੱਲ ਜਾ ਰਹੇ ਸਨ। ਉਹ ਜਿਉਂ ਹੀ ਛੋਟਾ ਸਈਪੁਰ ਵਿਚ ਗੰਨੇ ਦੇ ਖੇਤਾਂ ਨੇੜੇ ਪੁੱਜੇ ਅੱਗਿਓਂ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਹ ਬਾਈਕ ’ਤੇ ਸਨ, ਜਿਨ੍ਹਾਂ ਵਿਚੋਂ ਇਕ ਕੋਲ ਪਿਸਤੌਲ ਸੀ। ਲੁਟੇਰਿਆਂ ਨੇ ਦੋਵਾਂ ਕੋਲੋਂ ਪੈਸਿਆਂ ਤੇ ਮੋਬਾਈਲ ਦੀ ਮੰਗ ਕੀਤੀ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਗੁਲਸ਼ਨ ਨੂੰ ਪਤਾ ਸੀ ਕਿ ਪਿੱਛੇ ਉਨ੍ਹਾਂ ਦੇ ਹੋਰ ਸਾਥੀ ਵੀ ਆ ਰਹੇ ਹਨ, ਜਿਸ ਕਾਰਨ ਗੁਲਸ਼ਨ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਿੱਛੇ ਆ ਰਹੇ ਸਾਥੀ ਵੀ ਰੌਲਾ ਸੁਣ ਕੇ ਤੇਜ਼ੀ ਨਾਲ ਉਨ੍ਹਾਂ ਵੱਲ ਆਏ। ਇਸੇ ਦੌਰਾਨ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ, ਜਿਹੜੀ ਗੁਲਸ਼ਨ ਦੇ ਢਿੱਡ ਵਿੱਚ ਲੱਗੀ। ਖੂਨ ਵਿਚ ਲਥਪਥ ਗੁਲਸ਼ਨ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਗਿਆ। ਲੁਟੇਰੇ ਬਾਈਕ ’ਤੇ ਬੈਠੇ ਅਤੇ ਫ਼ਰਾਰ ਹੋ ਗਏ। ਸੂਰਜ ਅਤੇ ਹੋਰਨਾਂ ਸਾਥੀਆਂ ਨੇ ਕਿਸੇ ਤਰ੍ਹਾਂ ਗੁਲਸ਼ਨ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਥਾਣਾ ਨੰਬਰ 8 ਦੇ ਏ. ਐੱਸ. ਆਈ. ਸੰਜੇ ਕਮਾਰ ਨੇ ਦੱਸਿਆ ਕਿ ਸੂਰਜ ਦੇ ਬਿਆਨਾਂ ’ਤੇ ਅਣਪਛਾਤੇ 3 ਲੁਟੇਰਿਆਂ ਖ਼ਿਲਾਫ਼ ਧਾਰਾ 394, 34 ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਦੀ ਮੰਨੀਏ ਤਾਂ ਲੁਟੇਰਿਆਂ ਨੇ ਦੇਸੀ ਕੱਟੇ ਨਾਲ ਫਾਇਰ ਕੀਤਾ ਸੀ। ਲੁਟੇਰਿਆਂ ਕੋਲ ਵੀ ਦੇਸੀ ਕੱਟੇ ਪਹੁੰਚਣੇ ਕਾਫੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ

ਜਿਸ ਸਮੇਂ ਵਾਰਦਾਤ ਹੋਈ, ਬਾਰਿਸ਼ ਕਾਰਨ ਬੰਦ ਸਨ ਸੀ. ਸੀ. ਟੀ. ਵੀ. ਕੈਮਰੇ
ਥਾਣਾ ਨੰਬਰ 8 ਦੇ ਏ. ਐੱਸ. ਆਈ. ਸੰਜੇ ਕੁਮਾਰ ਨੇ ਦੱਸਿਆ ਕਿ 30 ਮਾਰਚ ਨੂੰ ਦੇਰ ਰਾਤ ਜਦੋਂ ਵਾਰਦਾਤ ਹੋਈ ਤਾਂ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਬਿਜਲੀ ਵੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਜਿੰਨੇ ਵੀ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਉਹ ਬੰਦ ਸਨ। ਏ. ਐੱਸ. ਆਈ. ਵਿਜੇ ਨੇ ਕਿਹਾ ਕਿ ਹੁਣ ਮੌਕੇ ਤੋਂ ਮੋਬਾਈਲਾਂ ਦਾ ਡੰਪ ਡਾਟਾ ਚੁਕਵਾਇਆ ਜਾਵੇਗਾ। ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ ਤਾਂ ਕਿ ਜੇਕਰ ਕੋਈ ਹੋਰ ਉਪਕਰਨ ਚੱਲਦਾ ਹੋਵੇ ਤਾਂ ਉਸਦੀ ਫੁਟੇਜ ਚੈੱਕ ਕੀਤੀ ਜਾ ਸਕੇ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News