ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ''ਤੇ ਹੁਣ ਲੱਗੇਗਾ ਭਾਰੀ ਜੁਰਮਾਨਾ

08/27/2020 5:09:09 PM

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਸਿੰਗਲਾ) : ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਸੰਗਰੂਰ ਦੀ ਹਦੂਦ 'ਚ ਡਾਇਰੈਟਕਰ ਹੈਲਥ ਅਤੇ ਫੈਮਿਲੀ ਵੈੱਲਫੇਅਰ ਮਹਿਕਮੇ ਵਲੋਂ ਜ਼ਾਰੀ ਪੱਤਰ ਅਧੀਨ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਸਬੰਧੀ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਹਨ। ਹੁਕਮ 'ਚ ਕਿਹਾ ਗਿਆ ਹੈ ਕਿ ਹੋਮ   ਕੁਆਰੰਟਾਈਨ ਦੀਆਂ ਹਿਦਾਇਤਾਂ ਦੀਆਂ ਉਲੰਘਣਾ ਕਰਨ 'ਤੇ 200 ਰੁਪਏ, ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ ਅਤੇ ਥੁੱਕਣ 'ਤੇ 500 ਰੁਪਏ, ਦੁਕਾਨਾਂ/ਕਮਰਸ਼ੀਅਲ ਥਾਵਾਂ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 2000 ਰੁਪਏ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਵਾਹਨ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਆਟੋ ਰਿਕਸ਼/ ਦੋ ਪਹੀਆ ਵਾਹਨ ਮਾਲਕ ਨੂੰ 500 ਰੁਪਏ, ਕਾਰਾਂ ਤੋਂ 2000 ਹਜ਼ਾਰ, ਬੱਸਾਂ ਤੋਂ 3000 ਹਜ਼ਾਰ ਰੁਪਏ ਹੋਵੇਗਾ। ਹੁਕਮਾਂ 'ਚ ਅੱਗੇ ਦੱਸਿਆ ਕਿ ਰੈਸਟੋਰੈਂਟ/ਕਮਰਸ਼ੀਅਲ ਖਾਣ ਵਾਲੀਆਂ ਥਾਵਾਂ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਇਨ੍ਹਾਂ ਦੇ ਮਾਲਕਾਂ ਨੂੰ 5000 ਹਜ਼ਾਰ ਰੁਪਏ, ਕੋਵਿਡ-19 ਦੇ ਮਰੀਜ਼ਾਂ ਵੱਲੋਂ ਹੋਮ ਆਈਸ਼ੋਲੇਸਨ ਪ੍ਰੋਟੋਕੋਲ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ 5000 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਨਿਯਮਾਂ ਤੋਂ ਵੱਧ ਇਕੱਠ ਕਰਨ ਦੇ ਮਾਮਲੇ 'ਚ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਲਈ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜ਼ਿਲਾ ਮੈਜਿਸਟ੍ਰੇਟ ਰਾਮਵੀਰ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਕੋਈ ਵਿਅਕਤੀ ਜੇਕਰ ਜੁਰਮਾਨਾ ਅਦਾ ਨਹੀਂ ਕਰੇਗਾ ਤਾਂ ਅਜਿਹੇ ਵਿਅਕਤੀ ਖਿਲਾਫ਼ 5pidemic 4iseases 1ct 1897 ਅਧੀਨ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ      

ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਵਾਸੀਆ ਨੂੰ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਮੁਹਿੰਮ ਮਿਸ਼ਨ ਫਤਿਹ 'ਚ ਯੋਗਦਾਨ ਪਾ ਕੇ ਜ਼ਿਲ੍ਹੇ 'ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਮਹਿਕਮੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਅਤੇ ਜਾਗਰੂਕਤਾ ਰਾਹੀਂ ਕੋਵਿਡ-19 ਮਹਾਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ। ਦੱਸ ਦਈਏ ਕਿ ਸੰਗਰੂਰ 'ਚ ਜ਼ਿਲ੍ਹੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2015 ਹੋ ਗਈ। 23 ਮਾਰਚ ਨੂੰ ਦੇਸ਼ 'ਚ ਲਾਗੂ ਹੋਏ ਤਾਲਾਬੰਦੀ ਦੇ 70 ਦਿਨਾਂ ਜਿਵੇਂ ਕਿ 31 ਮਈ ਤੱਕ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ 97 ਮਰੀਜ਼ ਪਾਜ਼ੇਟਿਵ ਪਾਏ ਗਏ ਸਨ। 1 ਜੂਨ ਤੋਂ ਦੇਸ਼ 'ਚ ਅਨਲਾਕ -1 ਸ਼ੁਰੂ ਹੋਇਆ । ਇਸ ਹਿਸਾਬ ਨਾਲ 1 ਜੂਨ ਤੋਂ ਹੁਣ ਤੱਕ 87 ਦਿਨਾਂ 'ਚ ਜ਼ਿਲ੍ਹੇ 'ਚ ਕੋਰੋਨਾ ਦੇ 1918 ਮਰੀਜ਼ ਵਧ ਗਏ। 

ਇਹ ਵੀ ਪੜ੍ਹੋ : ਸਕੈਨਿੰਗ ਸੈਂਟਰਾਂ ਨੂੰ ਕੋਵਿਡ19 ਦੇ ਸ਼ੱਕੀ ਮਰੀਜਾਂ ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਿਦਾਇਤ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ-- 2015
ਐਕਟਿਵ ਕੇਸ- 414
ਠੀਕ ਹੋਏ-1525
ਮੌਤਾਂ-- 76


Anuradha

Content Editor

Related News