ਪਿੰਡ ਵਾਸੀਆਂ ਨੇ ਬਿਜਲੀ ਬੋਰਡ ਦੇ ਉੱਚ ਰੈਂਕ ਵਾਲੇ ਤਿੰਨ ਬਿਜਲੀ ਮੁਲਾਜ਼ਮਾਂ ਨੂੰ ਫੜ੍ਹ ਕੇ ਪਿੰਡ ''ਚ ਘੁਮਾਇਆ

Thursday, Aug 27, 2020 - 03:37 PM (IST)

ਪਿੰਡ ਵਾਸੀਆਂ ਨੇ ਬਿਜਲੀ ਬੋਰਡ ਦੇ ਉੱਚ ਰੈਂਕ ਵਾਲੇ ਤਿੰਨ ਬਿਜਲੀ ਮੁਲਾਜ਼ਮਾਂ ਨੂੰ ਫੜ੍ਹ ਕੇ ਪਿੰਡ ''ਚ ਘੁਮਾਇਆ

ਤਪਾ ਮੰਡੀ(ਧਰਮਿੰਦਰ ਸਿੰਘ) - ਤਪਾ ਮੰਡੀ ਦੇ ਨੇੜਲੇ ਪਿੰਡ ਬੱਲੋਕੇ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਿਜਲੀ ਦੀਆਂ ਕੁੰਡੀਆਂ ਫੜਨ ਆਏ ਪੰਜ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ,ਕਿਸਾਨ ਯੂਨੀਅਨ  ਸਮੇਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਬੰਧਕ ਬਣਾ ਕੇ ਪਿੰਡ ਵਿਚ ਘੁਮਾਇਆ। ਇਨ੍ਹਾਂ ਬਿਜਲੀ ਮੁਲਾਜ਼ਮਾਂ ਵਿਚ ਇੱਕ ਐੱਸ.ਡੀ.ਓ. ਇੱਕ ਜੇ.ਈ. ਸਮੇਤ ਤਿੰਨ ਹੋਰ ਬਿਜਲੀ ਮੁਲਾਜ਼ਮ ਸ਼ਾਮਲ ਸਨ।

ਇਸ ਮੌਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਅਤੇ ਪਿੰਡ ਦੀਆਂ ਔਰਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਵੇਰੇ  5 ਵਜੇ ਬਿਜਲੀ ਮੁਲਾਜ਼ਮ ਕੁਝ ਘਰਾਂ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਗਏ। ਪਿੰਡ ਵਾਸੀਆਂ ਅਤੇ ਔਰਤਾਂ ਨੇ ਬਿਜਲੀ ਮੁਲਾਜ਼ਮਾਂ 'ਤੇ ਗੰਭੀਰ ਦੋਸ਼ਾਂ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਘਰਾਂ ਵਿਚ ਬਿਨਾਂ ਦੱਸੇ ਕੰਧਾਂ ਟੱਪ ਕੇ ਅੰਦਰ ਦਾਖਲ ਹੋਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਉਸ ਵੇਲੇ ਕਈ ਔਰਤਾਂ ਅਤੇ ਬੱਚੇ ਨਹਾਉਂਦੇ ਹੁੰਦੇ ਹਨ ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਕਰਫਿਊ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ ।

ਪਿੰਡ ਦੇ ਇਕੱਠੇ ਹੋਏ ਸੈਂਕੜੇ ਲੋਕਾਂ ਅਤੇ ਕਿਸਾਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਬਿਜਲੀ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਬਿਜਲੀ ਮੁਲਾਜ਼ਮਾਂ 'ਤੇ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ।

ਇਸ ਮੌਕੇ ਜਦੋਂ ਬਿਜਲੀ ਬੋਰਡ ਦੇ ਐੱਸ.ਡੀ.ਓ ਅਤੇ ਜੇ.ਈ ਸਮੇਤ  ਬਿਜਲੀ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਹੀ ਉਹ ਅੱਜ ਪਿੰਡ ਵਿਚ ਬਿਜਲੀ ਕੁੰਡੀਆਂ ਫੜਨ ਆਏ ਸਨ। ਪਰ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ ਜਿਸ ਦੀ ਜਾਣਕਾਰੀ ਉੱਚ ਅਧਿਕਾਰੀ ਨੂੰ ਦੇ ਦਿੱਤੀ ਗਈ ਹੈ .ਉਨ੍ਹਾਂ ਆਪਣੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਕਿਸੇ ਦੀਆਂ ਵੀ ਕੰਧਾਂ ਟੱਪ ਕੇ ਅੰਦਰ ਨਹੀਂ ਦਾਖਲ ਹੋਏ.
ਇਸ ਮੌਕੇ ਮਾਮਲੇ ਦਾ ਪਤਾ ਚੱਲਦੇ ਹੀ ਪੁਲਸ ਪ੍ਰਸ਼ਾਸਨ ਮੌਕੇ 'ਤੇ ਪੁੱਜ ਗਿਆ ਜੋ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਆਲੇਸਮੈਂਟ ਰਾਹੀਂ ਨੇੜਲੇ ਪਿੰਡਾਂ ਨੂੰ ਵੀ ਇਸ ਮਾਮਲੇ ਸਬੰਧੀ ਬੁਲਾਇਆ ਜਾ ਰਿਹਾ ਹੈ। ਇਸ ਮੌਕੇ ਵੀ ਵੱਡੇ ਪੱਧਰ ਤੇ ਪਿੰਡ ਦੇ ਨੌਜਵਾਨ,ਔਰਤਾਂ,ਕਿਸਾਨ ਯੂਨੀਅਨ ਆਗੂ ਹਾਜ਼ਰ ਸਨ। 
 


author

Harinder Kaur

Content Editor

Related News