ਪਿੰਡ ਵਾਸੀਆਂ ਦਾ ਦੋਸ਼-ਫਤਿਹਵੀਰ ਨੂੰ ਛਾਤੀ ''ਚ ਕੁੰਡੀ ਪਾ ਕੇ ਕੱਢਿਆ ਬਾਹਰ, ਦੇਖੋ ਵੀਡੀਓ

Tuesday, Jun 11, 2019 - 05:48 PM (IST)

ਸੰਗਰੂਰ— ਪਿਛਲੇ 6 ਦਿਨਾਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਨੂੰ ਅੱਜ ਸਵੇਰੇ 5.10 ਵਜੇ ਬਾਹਰ ਕੱਢ ਲਿਆ ਗਿਆ। ਜਿਸ ਦੌਰਾਨ ਪਿੰਡ ਵਾਸੀਆਂ ਵਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ ਫਤਿਹਵੀਰ ਨੂੰ ਬੌਰਵੈੱਲ 'ਚੋਂ ਕਾਫੀ ਗਲਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਬੋਰਵੈੱਲ 'ਚ ਫਤਿਹਵੀਰ ਡਿੱਗਿਆ ਹੋਇਆ ਸੀ ਉਸ 'ਚੋਂ ਹੀ ਉਸ ਦੀ ਛਾਤੀ 'ਚ ਇਕ ਲੋਹੇ ਦੇ ਕੁੰਡੀ ਮਾਰ ਕੇ ਉਸ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ।
ਪਿੰਡ ਦੇ ਇਕ ਵਸਨੀਕ ਵਾਸੀ ਨੇ ਇਸ ਇਸ ਸਾਰੇ ਮਾਮਲੇ ਦਾ ਜਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਦੱਸਿਆ ਹੈ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੱਸਿਆ ਕਿ ਬੱਚੇ ਦੀ ਛਾਤੀ 'ਚ ਕੁੰਡੀ ਮਾਰ ਕੇ ਉਸ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਪ੍ਰਸ਼ਾਸ਼ਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


author

satpal klair

Content Editor

Related News