ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਨੇ ਲਾਇਆ ਥਾਣੇ ਅੱਗੇ ਧਰਨਾ

Thursday, Oct 05, 2017 - 11:16 AM (IST)

ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਨੇ ਲਾਇਆ ਥਾਣੇ ਅੱਗੇ ਧਰਨਾ

ਜੈਤੋ (ਜਿੰਦਲ)—25 ਜੁਲਾਈ 2017 ਨੂੰ ਪਿੰਡ ਸੂਰਘੁਰੀ ਵਿਖੇ ਇਕ ਲੜਕੀ ਕਿਰਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਸੂਰਘੁਰੀ, ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਗਈ ਸੀ। ਉਸ ਦਾ 12-13 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ 2 ਬੱਚੇ ਵੀ ਹਨ। ਉਸ ਦਾ ਪਤੀ ਉਸ ਸਮੇਂ ਸਾਊਦੀ ਅਰਬ ਗਿਆ ਹੋਇਆ ਸੀ। ਲੜਕੀ ਦੀ ਮਾਂ ਮਨਜੀਤ ਕੌਰ ਪਤਨੀ ਕਾਕਾ ਸਿੰਘ ਵਾਸੀ ਬਠਿੰਡਾ ਵੱਲੋਂ ਸਹੁਰੇ, ਦਿਓਰ, ਜੇਠ ਆਦਿ 'ਤੇ ਪਰਚਾ ਦਰਜ ਕਰਵਾਇਆ ਗਿਆ। ਪਿੰਡ ਸੂਰਘੁਰੀ ਦੇ ਲੋਕਾਂ ਅਤੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਪਰਚਾ ਗਲਤ ਦਰਜ ਹੋਇਆ ਹੈ। ਕਿਸਾਨ ਯੂਨੀਅਨ ਤੇ ਪਿੰਡ ਵਾਸੀਆਂ ਵੱਲੋਂ ਇਸ ਗਲਤ ਪਰਚੇ ਖਿਲਾਫ ਥਾਣਾ ਜੈਤੋ ਵਿਖੇ ਧਰਨਾ ਲਾਇਆ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਆਗੂ ਜਗਦੀਸ਼ ਸਿੰਘ ਪਹੁੰਚੇ ਹੋਏ ਸਨ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਲੜਕੀ ਦੇ ਸਹੁਰੇ ਪਰਿਵਾਰ ਵਾਲੇ ਬੇਕਸੂਰ ਹਨ। ਉਨ੍ਹ੍ਹਾਂ 'ਤੇ ਕੀਤਾ ਪਰਚਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


Related News