12 ਕੋਰੋਨਾ ਮਰੀਜ਼ ਪਾਜ਼ੇਟਿਵ ਹੋਣ ਕਾਰਨ ਪਿੰਡ ਮਾਂਗਟ ਨੂੰ ਕੀਤਾ ਗਿਆ ਸੀਲ

Monday, May 31, 2021 - 02:13 PM (IST)

12 ਕੋਰੋਨਾ ਮਰੀਜ਼ ਪਾਜ਼ੇਟਿਵ ਹੋਣ ਕਾਰਨ ਪਿੰਡ ਮਾਂਗਟ ਨੂੰ ਕੀਤਾ ਗਿਆ ਸੀਲ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਮਾਂਗਟ ਵਿਚ 12 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਮੌਕੇ ’ਤੇ ਥਾਣਾ ਮੇਹਰਬਾਨ ਇੰਚਾਰਜ ਸਿਮਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਸ ਪਿੰਡ ਵਿਚ 5 ਮਰੀਜ਼ ਕੋਰੋਨਾ ਪਾਜ਼ੇਟਿਵ ਸਨ ਪਰ ਸਿਹਤ ਵਿਭਾਗ ਵੱਲੋਂ ਇਸ ਪਿੰਡ ਵਿਚ 7 ਮਰੀਜ਼ਾਂ ਦੀ ਰਿਪੋਰਟ ਹੋਰ ਪਾਜ਼ੇਟਿਵ ਪਾਈ ਗਈ ਹੈ, ਜਿਸ ਕਾਰਨ ਪੂਰੇ ਪਿੰਡ ਨੂੰ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਸੀਲ ਕਰ ਦਿੱਤਾ ਗਿਆ ਹੈ। ਪਿੰਡ ਵਿਚ ਆਉਣ-ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲਸ ਲੱਗੀ ਹੋਈ ਹੈ।
 


author

Babita

Content Editor

Related News