ਅਹਿਮ ਖ਼ਬਰ : ਹੁਣ ਪਿੰਡ ਬਲਬੇੜਾ 'ਚ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ 'ਤੇ ਲੱਗਾ ਮੁਕੰਮਲ ਬੈਨ

Friday, Sep 03, 2021 - 09:38 AM (IST)

ਡਕਾਲਾ (ਨਰਿੰਦਰ) : ਦਿੱਲੀ ਵਿਖੇ ਜਾਰੀ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੀ ਇਕਜੁੱਟਤਾ ਲਈ ਹਲਕਾ ਸਨੌਰ ਦੇ ਉੱਘੇ ਪਿੰਡ ਬਲਬੇੜਾ ਵਾਸੀਆਂ ਨੇ ਇਕ ਹੰਗਾਮੀ ਮੀਟਿੰਗ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਸਿਆਸੀ ਪਾਰਟੀਆਂ ਖ਼ਿਲਾਫ਼ ਸਰਜੀਕਲ ਸਟ੍ਰਾਈਕ ਕਰਦੇ ਹੋਏ ਪਿੰਡ ਵਿਖੇ ਕਿਸੇ ਵੀ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਨੂੰ ਮੁਕੰਮਲ ‘ਬੈਨ’ ਕਰਦੇ ਹੋਏ ਅਤੇ ਭਾਜਪਾ ਦੇ ਆਗੂਆਂ ਦੀ ‘ਨੌ ਐਂਟਰੀ’ ਦੇ ਫ਼ੈਸਲੇ ’ਤੇ ਪੱਕੀ ਮੋਹਰ ਲਾ ਦਿੱਤੀ ਗਈ ਹੈ। ਇਨ੍ਹਾਂ ਫ਼ੈਸਲਿਆਂ ’ਤੇ ਪਿੰਡ ਦੇ ਸਮੂਹ ਲੋਕਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਮੀਟਿੰਗ ਉਪਰੰਤ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਨੂੰ ਦੇਖਦੇ ਹੋਏ ਫਿਲਹਾਲ ਪਿੰਡ ਦੇ ਅੰਦਰ ਕਿਸੇ ਵੀ ਸਿਆਸੀ ਪਾਰਟੀ ਦੀ ਮੀਟਿੰਗ ਨੂੰ ਕਰਨ ’ਤੇ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਕੋਰੋਨਾ ਦੌਰ 'ਚ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਦਿੱਤੀ ਇਹ ਰਾਹਤ

ਉਨ੍ਹਾਂ ਕਿਹਾ ਕਿ ਸਿਆਸੀ ਮੀਟਿੰਗਾਂ ਪੂਰੀ ਤਰ੍ਹਾਂ ‘ਬੈਨ’ ਰਹਿਣਗੀਆਂ। ਕੋਈ ਵੀ ਸਿਆਸੀ ਨੇਤਾ ਆਪਣੇ ਪਿੰਡ ਅਤੇ ਇਸ ਦੀ ਹੱਦ ਅੰਦਰ ਕਿਸੇ ਤਰ੍ਹਾਂ ਦੀ ਸਿਆਸੀ ਮੀਟਿੰਗ ਨੂੰ ਸਬੰਧੋਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੀ ਪਿੰਡ ਦੇ ਅੰਦਰ ਫਿਲਹਾਲ ‘ਨੌ ਐਂਟਰੀ’ ਰਹੇਗੀ, ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ ਅਤੇ ਪਾਰਟੀ ਦਾ ਮੁਕੰਮਲ ਬਾਈਕਾਟ ਰਹੇਗਾ। ਆਗੂਆਂ ਨੇ ਇਹ ਸਪੱਸ਼ਟ ਕੀਤਾ ਕਿ ਸੂਬੇ ਦੀਆਂ ਹੋਰਨਾਂ ਪਾਰਟੀਆਂ ਦਾ ਨੇਤਾ ਇਕੱਲਾ ਹੀ ਕਿਸੇ ਪਰਿਵਾਰ ਦੇ ਸੁੱਖ-ਦੁੱਖ ’ਚ ਸ਼ਾਮਲ ਹੋ ਸਕਦਾ ਹੈ ਪਰ ਇਸ ਦੌਰਾਨ ਕਿਸੇ ਤਰ੍ਹਾਂ ਦੇ ਸਿਆਸੀ ਬਿਆਨਬਾਜ਼ੀ ’ਤੇ ਭਾਸ਼ਣ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਕਿਸਾਨ ਆਗੂਆਂ ਦੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ ਅਤੇ ਸਭਨਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਹਵਸ ਦੀ ਭੁੱਖ ਨੇ ਦਰਿੰਦਾ ਬਣਾਇਆ 2 ਬੱਚਿਆਂ ਦਾ ਪਿਓ, ਸ਼ਰਮ ਦੀਆਂ ਹੱਦਾਂ ਟੱਪਦਿਆਂ ਨਾਬਾਲਗਾ ਨੂੰ ਕੀਤਾ ਗਰਭਵਤੀ

ਜੇਕਰ ਪਿੰਡ ਦੇ ਕਿਸੇ ਵਿਅਕਤੀ ਨੇ ਫ਼ੈਸਲੇ ਦੀ ਉਲੰਘਣਾ ਕਰ ਕੇ ਕੋਈ ਸਿਆਸੀ ਇਕੱਠ ਕੀਤਾ ਤਾਂ ਪਿੰਡ ਵਾਸੀਆਂ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਤਾਰੂ, ਗੁਰਮੇਲ ਸਿੰਘ ਘੁੰਮਣ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ, ਸੁਖਬੀਰ ਸਿੰਘ, ਰਣਧੀਰ ਸਿੰਘ ਭੋਲਾ, ਲਖਵਿੰਦਰ ਨੰਬਰਦਾਰ, ਹਰਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਲੱਛਮਣ ਦਾਸ ਵਰਮਾ, ਬੱਬਲੀ ਵਰਮਾ, ਗੁਰਪ੍ਰੀਤ ਸਿੰਘ ਪੰਚ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਮਿੱਠੂ, ਰਣਜੀਤ ਸਿੰਘ ਪੰਚ, ਗੁਰਮੀਤ ਮਾਨ, ਭੁਪਿੰਦਰ ਸਿੰਘ ਘੁੰਮਣ, ਗੁਰਧਿਆਨ ਸਿੰਘ, ਸੰਦੀਪ ਸਿੰਘ, ਬੰਤ ਸਿੰਘ, ਬਾਬੂ ਸਿੰਘ, ਦੱਲ ਸਿੰਘ, ਬਲਵਿੰਦਰ ਸਿੰਘ ਨਾਹਰ ਸਿੰਘ, ਬੇਅੰਤ ਸਿੰਘ, ਬਲਕਾਰ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ ਆਦਿ ਹੋਰ ਵੀ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।

ਇਹ ਵੀ ਪੜ੍ਹੋ : ਬਹੁ-ਚਰਚਿਤ ਨਸ਼ਾ ਮਾਮਲੇ 'ਚ STF ਦੀ ਰਿਪੋਰਟ ਸਬੰਧੀ ਸੁਣਵਾਈ ਹੋਵੇ ਕਿਤੇ ਹੋਰ ਟਰਾਂਸਫਰ : ਚੀਮਾ
ਬਾਈਕਾਟ ਦੇ ਐਲਾਨ ਨੇ ਸਿਆਸੀ ਆਗੂਆਂ ਨੂੰ ਛੇੜੀ ਕੰਬਣੀ
ਉੱਘੇ ਪਿੰਡ ਬਲਬੇੜਾ ਵਾਸੀਆਂ ਵੱਲੋਂ ਸਿਆਸੀ ਪਾਰਟੀ ਦੇ ਨੇਤਾਵਾਂ ਦੀ ਮੀਟਿੰਗ ’ਤੇ ਪਾਬੰਦੀ ਲਾਉਣ ਦੇ ਫ਼ੈਸਲੇ ਨੇ ਸਿਆਸੀ ਨੇਤਾਵਾਂ ਨੂੰ ਕੰਬਣੀ ਛੇੜ ਦਿੱਤੀ ਹੈ। ਹਲਕਾ ਸਨੌਰ ਵਿਖੇ ਅਗਲੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਅਹਿਮ ਸਮਾਗਮ ਹੈ ਪਰ ਇਸ ਲਈ ਪਾਰਟੀ ਦੇ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਤਾਲਮੇਲ ਕਰਨ ਲਈ ਮੀਟਿੰਗਾਂ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪਿੰਡ ਬਲਬੇੜਾ ਵਿਖੇ ਹੋਣ ਵਾਲੀਆਂ ਕਈ ਸਿਆਸੀ ਮੀਟਿੰਗਾਂ ਨੂੰ ਰੱਦ ਕੀਤਾ ਗਿਆ ਹੈ। ਸਰਕਲ ਦੇ ਅਹਿਮ ਪਿੰਡ ਬਲਬੇੜਾ ਵਿਖੇ ਸਿਆਸੀ ਪਾਰਟੀਆਂ ਦੀ ਮੀਟਿੰਗ ਦਾ ਬਾਈਕਾਟ ਕਰਨਾ ਸਰਕਲ ਬਲਬੇੜਾ ਦੇ ਲਗਭਗ 50 ਪਿੰਡਾਂ ਵਿਖੇ ਸਿਆਸੀ ਸਮੀਕਰਣਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਫਿਲਹਾਲ ਸਿਆਸੀ ਪਾਰਟੀਆਂ ਲਈ ਸਰਕਲ ਬਲਬੇੜਾ ਵਿਖੇ ਆਪਣੀ ਸਿਆਸੀ ਰਣਨੀਤੀ ਲਈ ਯੋਜਨਾ ਤਿਆਰ ਕਰਨਾ ਕੋਈ ਸਰਲ ਕੰਮ ਨਹੀਂ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News