ਅਣਪਛਾਤੀ ਜਨਾਨੀ ਦੀ ਨਗਨ ਹਾਲਤ ’ਚ ਗਲੀ ਸੜੀ ਲਾਸ਼ ਬਰਾਮਦ, ਫੈਲੀ ਸਨਸਨੀ

Monday, Sep 06, 2021 - 06:36 PM (IST)

ਅਣਪਛਾਤੀ ਜਨਾਨੀ ਦੀ ਨਗਨ ਹਾਲਤ ’ਚ ਗਲੀ ਸੜੀ ਲਾਸ਼ ਬਰਾਮਦ, ਫੈਲੀ ਸਨਸਨੀ

ਸਰਹਾਲੀ ਕਲਾਂ (ਬਲਦੇਵ) - ਪਿੰਡ ਜੌੜੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਦੇ ਪੁਲ ਨੇੜੇ ਇਕ ਜਨਾਨੀ ਦੀ ਨਗਨ ਹਾਲਤ ਵਿੱਚ ਗਲੀ ਸੜੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ। ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਘਟਨਾ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਐੱਸ.ਐੱਚ.ਓ ਸਰਹਾਲੀ ਹਰਸ਼ਾ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਜੌੜੇ ਦੇ ਪੁਲ ਨੇੜੇ ਇਕ ਜਨਾਨੀ ਦੀ ਨਗਨ ਹਾਲਤ ਵਿੱਚ ਗਲੀ ਸੜੀ ਲਾਸ਼ ਮਿਲੀ ਹੈ, ਜਿਸ ਦੀ ਉਮਰ 30-35 ਦੇ ਕਰੀਬ ਹੋਵੇਗੀ। ਜ਼ਿਆਦਾ ਦਿਨ ਪਾਣੀ ਵਿੱਚ ਰਹਿਣ ਕਾਰਨ ਲਾਸ਼ ਬੁਰੀ ਤਰ੍ਹਾਂ ਨਾਲ ਗਲ ਗਈ ਹੈ, ਜਿਸ ਨੂੰ ਸ਼ਨਾਖਤ ਲਈ ਮੁਰਦਾਘਰ ਵਿੱਚ ਰੱਖਿਆ ਹੈ। ਜੇਕਰ ਕਿਸੇ ਨੂੰ ਕੁਝ ਪਤਾ ਲੱਗੇ ਤਾਂ ਉਹ ਥਾਣਾ ਸਰਹਾਲੀ ਵਿਖੇ ਸੰਪਰਕ ਕਰ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)


author

rajwinder kaur

Content Editor

Related News