ਦਾਣਾ ਮੰਡੀ ਟੈਂਡਰ ਘਪਲੇ ਸਬੰਧੀ ਵਿਜੀਲੈਂਸ ਨੇ ਪੂਰਾ ਦਿਨ ਸਾਬਕਾ ਮੰਤਰੀ ਆਸ਼ੂ ਤੋਂ ਕੀਤੀ ਪੁੱਛਗਿੱਛ

Thursday, Oct 13, 2022 - 09:49 AM (IST)

ਨਵਾਂਸ਼ਹਿਰ (ਮਨੋਰੰਜਨ)- ਵਿਜੀਲੈਂਸ ਬਿਊਰੋ ਵੱਲੋਂ ਨਵਾਂਸ਼ਹਿਰ ਅਤੇ ਰਾਹੋਂ ਦੀਆਂ ਅਨਾਜ ਮੰਡੀਆਂ ਵਿਚ ਲੇਬਰ ਕਾਟੋਜ ਅਤੇ ਢੁਲਾਈ (ਟਰਾਂਸਪੋਰਟ ) ਦੇ ਟੈਂਡਰਾਂ ਅਤੇ ਹੋਰ ਕੰਮਾਂ ਵਿਚ ਘਪਲਿਆਂ ਦੇ ਦੋਸ਼ ਵਿਚ ਨਾਮਜ਼ਦ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬੁੱਧਵਾਰ ਸਾਰਾ ਦਿਨ ਨਵਾਂਸ਼ਹਿਰ ’ਚ ਵਿਜੀਲੈਂਸ ਦੇ ਆਲਾ ਅਧਿਕਾਰੀ ਪੁੱਛਗਿੱਛ ਕਰਦੇ ਰਹੇ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਕੁਝ ਸਮੇਂ ਲਈ ਅੱਜ ਆਦਮਪੁਰ ਰੁਕਣਗੇ, ਹਿਮਾਚਲ ਦੇ ਚੋਣ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ

ਸੂਤਰਾਂ ਅਨੁਸਾਰ ਵਿਜੀਲੈਂਸ ਨੇ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਆਸ਼ੂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ। ਜਾਣਕਾਰ ਦੱਸਦੇ ਹਨ ਕਿ ਇਸ ਪੁੱਛਗਿੱਛ ਵਿਚ ਕਈ ਅਧਿਕਾਰੀਆਂ ਅਤੇ ਸਫੈਦਪੋਸ਼ਾ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ’ਚ ਰਹੇ ਇਨ੍ਹਾਂ ਅਫ਼ਸਰਾਂ ’ਤੇ ਹੋ ਸਕਦੈ ਵੱਡਾ ਐਕਸ਼ਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News