ਵਿਜੀਲੈਂਸ ਦਫ਼ਤਰ ’ਚੋਂ ਨਿਕਲਦਿਆਂ ਬੋਲੇ ਸਾਬਕਾ CM ਚੰਨੀ, ‘ਮੇਰੇ ਖਿਲਾਫ਼ ਰਚੀ ਜਾ ਰਹੀ ਸਾਜ਼ਿਸ਼’
Friday, Apr 14, 2023 - 08:47 PM (IST)
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਗਈ। ਚੰਨੀ ਤੋਂ ਮੁਹਾਲੀ ਸਥਿਤ ਦਫ਼ਤਰ ’ਚ ਲਗਾਤਾਰ 7 ਘੰਟੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਚੱਲਦਿਆਂ ਤਲਬ ਕੀਤਾ ਗਿਆ ਸੀ। ਪੁੱਛਗਿੱਛ ਖ਼ਤਮ ਹੋਣ ਮਗਰੋਂ ਦਫਤਰ ਤੋਂ ਬਾਹਰ ਨਿਕਲਦਿਆਂ ਹੀ ਚੰਨੀ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਦੇਖਣ ਗਏ ਪਰਿਵਾਰ ਦੀ ਕਾਰ ਨੂੰ ਲੱਗੀ ਭਿਆਨਕ ਅੱਗ, ਮਿੰਟਾਂ-ਸਕਿੰਟਾਂ ’ਚ ਸੜ ਕੇ ਹੋਈ ਸਵਾਹ
ਸਾਬਕਾ ਸੀ. ਐੱਮ. ਚੰਨੀ ਨੇ ਕਿਹਾ ਕਿ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਧੱਕੇ ਨਾਲ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ’ਤੇ ਲੱਗੇ ਦੋਸ਼ ਸਾਬਿਤ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਚੰਨੀ ਕੋਲ 170 ਕਰੋੜ ਦੀ ਜਾਇਦਾਦ ਹੈ, ਇਸ ਦੇ ਪੁੱਤਰਾਂ ਕੋਲ ਬਹੁਤ ਮਹਿੰਗੀਆਂ ਗੱਡੀਆਂ ਹਨ, ਹੁਣ ਉਹ ਦੱਸਣ ਕਿ ਕਿੱਥੇ ਹਨ।