ਅਹਿਮ ਖ਼ਬਰ : ਸਾਬਕਾ ਵਿਧਾਇਕ ਕੁਸ਼ਲਦੀਪ ਖ਼ਿਲਾਫ਼ ਕੇਸ ’ਚ ਵਿਜੀਲੈਂਸ ਨੇ ਦਰਜ ਕੀਤੀ ਚਾਰਜਸ਼ੀਟ

Friday, Jul 14, 2023 - 01:27 AM (IST)

ਅਹਿਮ ਖ਼ਬਰ : ਸਾਬਕਾ ਵਿਧਾਇਕ ਕੁਸ਼ਲਦੀਪ ਖ਼ਿਲਾਫ਼ ਕੇਸ ’ਚ ਵਿਜੀਲੈਂਸ ਨੇ ਦਰਜ ਕੀਤੀ ਚਾਰਜਸ਼ੀਟ

ਚੰਡੀਗੜ੍ਹ (ਰਮਨਜੀਤ ਸਿੰਘ)–ਪੰਜਾਬ ਵਿਜੀਲੈਂਸ ਬਿਊਰੋ ਨੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵਿਜੀਲੈਂਸ ਬਿਊਰੋ ਵੱਲੋਂ 16 ਮਈ, 2023 ਨੂੰ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ਿਲਾਫ਼ ਕਮਾਈ ਤੋਂ ਜ਼ਿਆਦਾ ਜਾਇਦਾਦ ਬਣਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਂਗਣਵਾੜੀ ਸੈਂਟਰਾਂ ’ਚ ਵੀ 16 ਜੁਲਾਈ ਤੱਕ ਛੁੱਟੀਆਂ ਦਾ ਹੋਇਆ ਐਲਾਨ

ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਨੂੰ ਪਤਾ ਲੱਗਿਆ ਕਿ ਢਿੱਲੋਂ ਨੇ ਆਪਣੇ ਵਿਧਾਇਕ ਦੇ ਤੌਰ ’ਤੇ ਕਾਰਜਕਾਲ ਦੌਰਾਨ ਕਮਾਈ ਤੋਂ ਤਕਰੀਬਨ 242 ਫੀਸਦੀ ਜ਼ਿਆਦਾ ਖਰਚ ਕੀਤਾ ਹੈ। ਵਿਜੀਲੈਂਸ ਮੁਤਾਬਿਕ ਜਾਂਚ ਪੀਰੀਅਡ ਦੌਰਾਨ ਸਾਬਕਾ ਵਿਧਾਇਕ ਦੀ ਕਮਾਈ 3 ਕਰੋੜ 18 ਲੱਖ 97 ਹਜ਼ਾਰ 727 ਰੁਪਏ ਸੀ, ਜਦਕਿ ਇਸ ਸਮਾਂ ਹੱਦ ਦੌਰਾਨ ਢਿੱਲੋਂ ਵੱਲੋਂ ਕੀਤਾ ਗਿਆ ਖਰਚ 10 ਕਰੋੜ 72 ਲੱਖ 15 ਹਜ਼ਾਰ 614 ਰੁਪਏ ਸੀ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੇ ਸਬੰਧ ’ਚ ਫਰੀਦਕੋਟ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਆਫਿਸ ’ਚ ਸਾਬਕਾ ਵਿਧਾਇਕ ਵੈਦ ਤੋਂ ਹੋਈ 3 ਘੰਟੇ ਪੁੱਛਗਿੱਛ, 28 ਨੂੰ ਮੁੜ ਹੋਣਗੇ ਪੇਸ਼


author

Manoj

Content Editor

Related News