ਵਿਜੀਲੈਂਸ ਬਿਊਰੋ ਦੀ ਰੇਡ, ਰਿਸ਼ਵਤ ਲੈਂਦੇ ਰੰਗੇ-ਹੱਥੀਂ ਫੜਿਆ ਪਟਵਾਰੀ
Wednesday, Oct 14, 2020 - 05:38 PM (IST)
ਫਗਵਾੜਾ (ਹਰਜੋਤ)— ਫਗਵਾੜਾ ਦੇ ਵਿਜੀਲੈਂਸ ਮਹਿਕਮੇ ਦੀ ਟੀਮ ਨੇ ਫਗਵਾੜਾ ਦੇ ਬੰਗਾ ਰੋਡ 'ਤੇ ਸਥਿਤ ਪਟਵਾਰਖਾਨੇ 'ਚ ਛਾਪੇਮਾਰੀ ਕਰਕੇ ਪਟਵਾਰੀ ਮੇਜਰ ਸਿੰਘ ਨੂੰ ਰੰਗੇ-ਹੱਥੀਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਜਾਣਕਾਰੀ ਮੁਤਾਬਕ ਪਟਵਾਰੀ ਮੇਜਰ ਸਿੰਘ ਨੇ ਬੀਤੇ ਦਿਨੀਂ ਰਵੀ ਪਾਲ ਵਾਸੀ ਗੰਢਵਾ ਤੋਂ ਇੰਤਕਾਲ ਅਤੇ ਫਰਦ ਦੇ ਕਾਗਜ਼ਾਤਾਂ ਦੇ ਮਾਮਲੇ 'ਚ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਦੀ ਸ਼ਿਕਾਇਤ ਰਵੀ ਪਾਲ ਵੱਲੋਂ ਵਿਜੀਲੈਂਸ ਮਹਿਕਮੇ ਨੂੰ ਦਿੱਤੀ ਗਈ ਸੀ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਬੁੱਧਵਾਰ ਸਵੇਰੇ ਵਿਜੀਲੈਂਸ ਮਹਿਕਮਾ ਫਗਵਾੜਾ ਦੇ ਇੰਚਾਰਜ ਸਬ ਇੰਸਪੈਕਟਰ ਪਵਨ ਕੁਮਾਰ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਉਕਤ ਪਟਵਾਰੀ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ