ਵਿਧਾਨ ਸਭਾ ''ਚ ਸੁਖਜਿੰਦਰ ਰੰਧਾਵਾ ਤੇ ਬਿਕਰਮ ਮਜੀਠੀਆ ਦੀ ਖੜਕੀ

Tuesday, Mar 03, 2020 - 06:55 PM (IST)

ਵਿਧਾਨ ਸਭਾ ''ਚ ਸੁਖਜਿੰਦਰ ਰੰਧਾਵਾ ਤੇ ਬਿਕਰਮ ਮਜੀਠੀਆ ਦੀ ਖੜਕੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਬਿਕਰਮ ਮਜੀਠੀਆ ਵਲੋਂ ਜਿੱਥੇ ਰੰਧਾਵਾ 'ਤੇ ਗੈਂਗਸਟਰਾਂ ਨੂੰ ਸ਼ਹਿ ਦੇਣ ਦੇ ਦੋਸ਼ ਲਗਾਏ ਗਏ, ਉਥੇ ਹੀ ਰੰਧਾਵਾ ਨੇ ਵੀ ਮਜੀਠੀਆ 'ਤੇ ਹਮਲਾ ਬੋਲਦਿਆਂ ਚਿੱਟੇ ਦਾ ਵਪਾਰੀ ਦੱਸਿਆ। ਇਹ ਬਹਿਸ ਇੰਨੀ ਤਿੱਖੀ ਹੋ ਗਈ ਕਿ ਰੰਧਾਵਾ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਜਿਹੜਾ ਚਿੱਟੇ ਦਾ ਵਪਾਰੀ ਖੁੱਲ੍ਹਾ ਘੁੰਮ ਰਿਹਾ ਹੈ। 

ਇਸ ਦੌਰਾਨ ਅਕਾਲੀ ਦਲ ਵਲੋਂ ਸਦਨ 'ਚੋਂ ਵਾਕ ਆਊਟ ਕਰ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਆਖਿਆ ਕਿ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੈਂਗਸਟਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਆਖਿਆ ਕਿ ਇਸੇ ਗੈਂਗਸਟਰ ਵਲੋਂ ਜੇਲ ਵਿਚ ਬੈਠ ਕੇ ਕਤਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਕਾਂਗਰਸ ਦੀ ਕਰਤਾ-ਧਰਤਾ, ਇਸੇ ਲਈ ਜੱਗੂ ਨੂੰ ਸਰਕਾਰ ਦੀ ਸ਼ਹਿ ਹੈ ਅਤੇ ਉਹ ਜੇਲ ਵਿਚ ਬੈਠਾ ਹੋਇਆ ਸੁੱਖ ਸਹੂਲਤਾਂ ਮਾਣ ਰਿਹਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਜੱਗੂ ਦੀ ਪਤਨੀ ਦਾ ਵੀ ਕਤਲ ਹੋਇਆ ਸੀ, ਜਦਕਿ ਪੁਲਸ ਨੇ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਹਿਣ 'ਤੇ ਕਾਰਵਾਈ ਨਹੀਂ ਕੀਤੀ।  


author

Gurminder Singh

Content Editor

Related News