ਜਲੰਧਰ ਦੇ ਮੁੰਡੇ ਤੇ ਕੁੜੀ ਨੇ ਫ਼ਿਰ ਕੀਤੇ ਹਵਾਈ ਫਾਇਰ, ਵੀਡੀਓਜ਼ ਹੋਈਆਂ ਵਾਇਰਲ

Thursday, Oct 27, 2022 - 10:03 PM (IST)

ਜਲੰਧਰ ਦੇ ਮੁੰਡੇ ਤੇ ਕੁੜੀ ਨੇ ਫ਼ਿਰ ਕੀਤੇ ਹਵਾਈ ਫਾਇਰ, ਵੀਡੀਓਜ਼ ਹੋਈਆਂ ਵਾਇਰਲ

ਜਲੰਧਰ : ਜਲੰਧਰ ਸ਼ਹਿਰ ਦੀ ਕੁੜੀ ਤੇ ਮੁੰਡੇ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੜਕੀ ਵੱਲੋਂ ਆਪਣੇ ਘਰ ਦੇ ਵਿਹੜੇ ਵਿਚ ਹਵਾਈ ਫਾਇਰ ਕੀਤੇ ਜਾ ਰਹੇ ਹਨ। ਦੂਜੇ ਪਾਸੇ ਮੁੰਡੇ ਵੱਲੋਂ ਦੋਨਾਲੀ ਨਾਲ ਹਵਾਈ ਫਾਇਰ ਕੀਤੇ ਜਾ ਰਹੇ ਹਨ। ਕੁੱਝ ਦਿਨ ਪਹਿਲਾਂ ਸ਼ਹਿਰ ਦੀ ਇਕ ਐੱਨ. ਆਰ. ਆਈ. ਕੁੜੀ ਵੱਲੋਂ ਹਵਾਈ ਫਾਇਰ ਕਰਨ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ।

ਕੁੜੀ ਵੱਲੋਂ ਫਾਇਰਿੰਗ ਦੀ ਕੀਤੇ ਜਾਣ ਵਾਲੀ ਉਕਤ ਵੀਡੀਓ ਜਲੰਧਰ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਕੁੜੀ ਇਕ ਘਰ ਦੇ ਵਿਹੜੇ ਵਿਚ ਖੜ੍ਹ ਕੇ ਡਰਦੀ-ਡਰਦੀ ਹਵਾਈ ਫਾਇਰ ਕਰ ਰਹੀ ਹੈ। ਇਸ ਦੌਰਾਨ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ।

ਦੂਜੀ ਵੀਡੀਓ ਵਿਚ ਇਕ ਹਲਕੀ ਉਮਰ ਦਾ ਬੱਚਾ ਦੋਨਾਲੀ ਨਾਲ ਫਾਇਰਿੰਗ ਕਰ ਰਿਹਾ ਹੈ। ਇਹ ਵੀਡੀਓ ਦੀਵਾਲੀ ਦੀ ਰਾਤ ਦੀ ਜਾਪਦੀ ਹੈ ਜਿਸ ਵਿਚ ਉਸ ਦੇ ਸਾਥੀ ਉਸ ਨੂੰ ਫਾਇਰਿੰਗ ਲਈ ਕਦੀ ਬੰਦੂਕ ਤੇ ਕਦੀ ਦੋਨਾਲੀ ਫੜਾ ਰਹੇ ਹਨ। ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਂ ਗੁਰਸ਼ੇਰ ਖਰਬੰਦਾ ਹੈ। ਉਸ ਦੇ ਪਿਤਾ ਪ੍ਰਾਪਰਟੀ ਡੀਲਰ ਹਨ। ਉਹ ਮਾਡਲ ਟਾਊਨ ਦੇ ਇਕ ਸਕੂਲ ਦਾ ਵਿਦਿਆਰਥੀ ਹੈ। ਇਸ ਦੀ ਵੀਡੀਓ ਨੂੰ ਬੜੀ ਸ਼ਾਨ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਕਸੂਦਾਂ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਪ੍ਰਵਾਸੀ ਵਿਅਕਤੀ ਦੀ ਮੌਤ

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਦੀ ਕੁੜੀ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਉਸ ਦੇ ਪਿਤਾ ਕਾਰ ਡੀਲਰ ਹਨ ਤੇ ਇਕ ਕੈਮਿਸਟ ਨੇ ਉਸ ਨੂੰ ਗੋਲੀਆਂ ਚਲਾਉਣ ਲਈ ਆਪਣੀ ਰਿਵਾਲਵਰ ਦਿੱਤੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਲੜਕੀ ਵਿਦੇਸ਼ ਚਲੀ ਗਈ ਸੀ।

ਉੱਧਰ, ਪੁਲਸ ਵੱਲੋਂ ਉਕਤ ਮਾਮਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸੰਘਣੀ ਅਬਾਦੀ ਵਾਲੇ ਇਲਾਕਿਆਂ 'ਚ ਅਜਿਹੇ ਹਵਾਈ ਫਾਇਰ ਜਾਨਲੇਵਾ ਸਾਬਿਤ ਹੋ ਸਕਦੀ ਹੈ।


author

Manoj

Content Editor

Related News