ਨਿਹੰਗ ਸਿੰਘ ਦੇ ਬਾਣੇ 'ਚ 'ਚਿੱਟਾ' ਪੀਂਦੇ ਨੌਜਵਾਨ ਦੀ ਵੀਡੀਓ ਵਾਇਰਲ, ਲੁਧਿਆਣਾ ਦਾ ਹੈ ਮਾਮਲਾ

Saturday, Oct 14, 2023 - 12:02 PM (IST)

ਨਿਹੰਗ ਸਿੰਘ ਦੇ ਬਾਣੇ 'ਚ 'ਚਿੱਟਾ' ਪੀਂਦੇ ਨੌਜਵਾਨ ਦੀ ਵੀਡੀਓ ਵਾਇਰਲ, ਲੁਧਿਆਣਾ ਦਾ ਹੈ ਮਾਮਲਾ

ਲੁਧਿਆਣਾ (ਰਾਜ) : ਇੱਥੇ ਨਿਹੰਗ ਸਿੰਘ ਦੇ ਪਹਿਰਾਵੇ ’ਚ ਇਕ ਨੌਜਵਾਨ ਦੀ ਚਿੱਟੇ ਦਾ ਸੇਵਨ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਥਾਣਾ ਡਵੀਜ਼ਨ ਨੰਬਰ-7 ਦੇ ਅਧੀਨ ਚੌਂਕੀ ਤਾਜਪੁਰ ਦੇ ਇਲਾਕੇ ਦਾ ਰਹਿਣ ਵਾਲਾ ਹੈ, ਜਿਸ ’ਤੇ ਕੁੱਝ ਦਿਨ ਪਹਿਲਾਂ ਕੁੱਟਮਾਰ ਅਤੇ ਚੋਰੀ ਦਾ ਕੇਸ ਦਰਜ ਹੋਇਆ ਸੀ ਪਰ ਪੁਲਸ ਨੇ ਹੁਣ ਤੱਕ ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।

ਇਹ ਵੀ ਪੜ੍ਹੋ : ਨਰਾਤਿਆਂ 'ਚ ਮਾਤਾ ਮਨਸਾ ਦੇਵੀ ਮੰਦਰ ਜਾਣਾ ਹੈ ਤਾਂ ਤੁਹਾਡੇ ਕੰਮ ਦੀ ਹੈ ਇਹ ਖ਼ਬਰ

ਦਰਅਸਲ ਵਾਇਰਲ ਹੋਈ ਵੀਡੀਓ ’ਚ ਦਿਸ ਰਿਹਾ ਹੈ ਕਿ ਨੌਜਵਾਨ ਕਿਸੇ ਦੇ ਘਰ ਹੱਥ ’ਚ ਸਿਲਵਰ ਵਰਕ ਰੱਖ ਕੇ ਚਿੱਟੇ ਦਾ ਸੇਵਨ ਕਰ ਰਿਹਾ ਹੈ। ਇਸ ਤਰ੍ਹਾਂ ਨਹੀਂ ਕਿ ਪੁਲਸ ਉਸ ਨੂੰ ਜਾਣਦੀ ਨਹੀਂ, ਸਗੋਂ ਉਸ ਦੇ ਖ਼ਿਲਾਫ਼ ਕੇਸ ਵੀ ਦਰਜ ਹੈ। ਇਸ ਤੋਂ ਇਲਾਵਾ ਨੇੜੇ ਦੇ ਇਲਾਕੇ ਦੇ ਲੋਕ ਉਕਤ ਨੌਜਵਾਨ ਅਤੇ ਉਸ ਦੇ ਸਾਥੀਆਂ ਤੋਂ ਕਾਫੀ ਪਰੇਸ਼ਾਨ ਹਨ।

ਇਹ ਵੀ ਪੜ੍ਹੋ : ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਮਾਮਲੇ 'ਚ ਵੱਡਾ ਖ਼ੁਲਾਸਾ, ਸਕੂਲ ਵਾਲੇ ਵੀ ਹੈਰਾਨ

ਲੋਕਾਂ ਦਾ ਦੋਸ਼ ਹੈ ਕਿ ਇਹ ਨਸ਼ਾ ਕਰਦੇ ਹਨ, ਜੋ ਕਿ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਅਤੇ ਚੋਰੀਆਂ ਵੀ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚੌਂਕੀ ਜਗਤਪੁਰ ਦੀ ਪੁਲਸ ਮੁਲਜ਼ਮ ’ਤੇ ਕਾਫੀ ਮਿਹਰਬਾਨ ਹੈ, ਇਸ ਲਈ ਸ਼ਿਕਾਇਤਾਂ ਦੇ ਬਾਵਜੂਦ ਠੋਸ ਕਾਰਵਾਈ ਨਹੀਂ ਹੋਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News