ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਸੁੱਖਾ ਭਾਊ ਦੀ ਮੌਤ

05/23/2017 7:18:27 PM

ਅੰਮ੍ਰਿਤਸਰ : ਕਤਲ ਅਤੇ ਕਤਲ ਦੀਆਂ ਕੋਸ਼ਿਸ਼ਾਂ ਦੇ ਕਈ ਕੇਸਾਂ ਵਿਚ ਨਾਮਜ਼ਦ ਗੈਂਗਸਟਰ ਸੁਖਵਿੰਦਰ ਸਿੰਘ ਉਰਫ ਸੁੱਖਾ ਭਾਊ ਦੀ ਮੌਤ ਹੋ ਗਈ ਹੈ। ਪੇਟ ''ਚ ਇਨਫੈਕਸ਼ਨ ਹੋਣ ਤੋਂ ਬਾਅਦ ਸੁੱਖੇ ਨੂੰ ਕਪੂਰਥਲਾ ਜੇਲ ਤੋਂ ਜਲੰਧਰ ਦੇ ਸਿਵਲ ਹਸਪਤਲਾ ਜਲੰਧਰ ਲਿਆਂਦਾ ਗਿਆ ਸੀ, ਜਿੱਥੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅੰਮ੍ਰਿਤਸਰ ਹਸਪਤਾਲ ਪਹੁੰਚਦੇ ਹੀ ਸੁੱਖਾ ਭਾਊ ਦੀ ਮੌਤ ਹੋ ਗਈ। ਸੁੱਖਾ ਭਾਊ ਦੇ ਪਰਿਵਾਰ ਨੇ ਜਲੰਧਰ ਹਸਪਤਾਲ ਪ੍ਰਸ਼ਾਸਨ ''ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦੇ ਦੋਸ਼ ਲਗਾਏ ਹਨ।
ਗੌਰਤਲਬ ਹੈ ਕਿ ਗੈਂਗਸਟਰ ਸੁੱਖਾ ਭਾਊ ਨੇ ਮਾਡਲ ਟਾਊਨ ''ਚ ਸੁਰਜੂ ਨਾਮਕ ਵਿਅਕਤੀ ਤੋਂ ਗੈਂਗਸਟਰ ਵਿੱਕੀ ਗੌਂਡਰ ਨਾਲ ਮਿਲ ਕੇ ਕਾਰ ਲੁੱਟਣ ਤੋਂ ਬਾਅਦ ਕਤਲ ਕਰ ਦਿੱਤਾ ਸੀ। ਸੁੱਖਾ ਭਾਊ ਨੂੰ ਪੁਲਸ ਨੇ ਸੰਤ ਨਗਰ ਸਥਿਤ ਉਸ ਦੇ ਘਰ ਤੋਂ ਗੈਂਗਸਰ ਸੁੱਖੀ ਅਤੇ ਫਤਿਹ ਨਾਲ ਕਾਬੂ ਕੀਤਾ ਸੀ ਅਤੇ ਉਹ ਕਪੂਰਥਲਾ ਜੇਲ ਵਿਚ ਬੰਦ ਸੀ।


Gurminder Singh

Content Editor

Related News