ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਅਦਾਲਤ ''ਚ ਪੇਸ਼, ਵੱਡੇ ਖੁਲਾਸੇ ਹੋਣ ਦੀ ਉਮੀਦ

06/19/2017 6:55:35 PM

ਗੁਰਦਾਸਪੁਰ (ਦੀਪਕ) : ਬੀਤੇ ਦਿਨੀਂ ਤਿੱਬੜ ਪੁਲਸ ਦੇ ਹੱਥੀਂ ਚੜ੍ਹੇ ਵਿੱਕੀ ਗੌਂਡਰ ਗੈਂਗ ਦੇ ਸਾਥੀ ਗੈਂਗਸਟਰ ਮਨਬੀਰ ਸਿੰਘ ਉਰਫ ਸਾਬੀ ਨੂੰ ਸੋਮਵਾਰ ਨੂੰ ਪੁਲਸ ਨੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਮਨਬੀਰ ਸਿੰਘ ਉਰਫ ਸਾਬੀ ਪੁੱਤਰ ਗੁਰਪ੍ਰਤਾਪ ਸਿੰਘ ਵਾਸੀ ਬੱਬੇਹਾਲੀ ਜੋ ਗੁਰਦਾਸਪੁਰ ਵਿਚ ਹੋਏ ਗੋਲੀ ਕਾਂਡ ਵਿਚ ਵਿੱਕੀ ਗੌਂਡਰ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ 'ਚ ਸ਼ਾਮਲ ਸੀ। ਜਦਕਿ ਇਸ ਨੇ ਹੀ ਵਿੱਕੀ ਗੌਂਡਰ ਨੂੰ ਸੂਬੇਦਾਰ ਦੀ ਸਾਰੀ ਲੋਕੇਸ਼ਨ ਪਤਾ ਕਰਕੇ ਦਿੱਤੀ ਸੀ। ਬੀਤੇ ਦਿਨ ਪੁਲਸ ਵੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਉਕਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਹਰਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਮਨਬੀਰ ਸਿੰਘ ਨੂੰ ਪੁਲਸ ਟੀਮ ਬੀਤੇ ਦਿਨ ਗੁਪਤ ਸੂਚਨਾ ਮਿਲੀ ਸੀ ਕਿ ਇਹ ਭੁੱਲੇਚੱਕ ਮੋੜ 'ਤੇ ਖੜ੍ਹਾ ਹੈ, ਜਿਸ ਤੋਂ ਬਾਅਦ ਤਿੱਬੜ ਥਾਣਾ ਦੀ ਪੁਲਸ ਵੱਲੋਂ ਥਾਣੇ ਦੇ ਐੱਸ.ਐੱਚ.ਓ. ਅਮਨਦੀਪ ਸਿੰਘ ਦੀ ਅਗਵਾਈ ਵਿਚ ਘੇਰਾਬੰਦੀ ਕੀਤੀ ਗਈ ਤਾਂ ਇਸ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਵੱਲੋਂ ਭਾਰੀ ਮੁਸ਼ੱਕਤ ਦੇ ਬਾਅਦ ਇਸ ਨੂੰ ਕਾਬੂ ਕਰ ਲਿਆ। ਪੁਲਸ ਮੁਤਾਬਕ ਦੋਸ਼ੀ ਤੋਂ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ।


Related News