ਉਪ ਰਾਸ਼ਟਰਪਤੀ ਦੀ ਸੁਰੱਖਿਆ ''ਚ ਭੁੱਲ, ਕਾਫਲੇ ''ਚ ਵੜਿਆ ਬਾਈਕ ਸਵਾਰ

Monday, Apr 29, 2019 - 10:52 AM (IST)

ਚੰਡੀਗੜ੍ਹ (ਸੁਸ਼ੀਲ) : ਪੰਜਾਬ ਯੂਨੀਵਰਸਿਟੀ ਦੇ 68ਵੇਂ ਡਿਗਰੀ ਵੰਡ ਸਮਾਰੋਹ 'ਚ ਸ਼ਾਮਲ ਹੋਣ ਜਾ ਰਹੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦੇ ਕਾਫਲੇ 'ਚ ਇਕ ਬੁਲੇਟ ਸਵਾਰ ਨੌਜਵਾਨ ਵੜ ਗਿਆ। ਸੈਕਟਰ 5/8 ਦੀ ਸੜਕ 'ਤੇ ਤਾਇਨਾਤ ਸਬ-ਇੰਸਪੈਕਟਰ ਬਿਨਾ ਹੈਲਮੈੱਟ ਬਾਈਕ ਸਵਾਰ ਨੂੰ ਰੋਕਣ ਲੱਗੇ ਤਾਂ ਉਹ ਸਬ ਇੰਸਪੈਕਟਰ ਨੂੰ ਟੱਕਰ ਮਾਰ ਕੇ ਭੱਜਣ ਲੱਗਾ ਪਰ ਦੂਜੇ ਪੁਲਸ ਮੁਲਾਜ਼ਮਾਂ ਨੇ ਬਾਈਕ ਸਵਾਰ ਨੂੰ ਦਬੋਚ ਕੇ ਹਾਦਸੇ 'ਚ ਜ਼ਖਮੀਂ ਐੱਸ. ਆਈ. ਕ੍ਰਿਸ਼ਨ ਦੇਵ ਸਿੰਘ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਾਇਆ।

ਸੈਕਟਰ-3 ਥਾਣਾ ਪੁਲਸ ਨੇ ਸਬ ਇੰਸਪੈਕਟਰ ਦੇ ਬਿਆਨਾਂ 'ਤੇ ਕੈਂਬਵਾਲਾ ਵਾਸੀ ਬਾਈਕ ਸਵਾਰ ਜਗਤਾਰ ਸਿੰਘ 'ਤੇ ਡਿਊਟੀ 'ਚ ਰੁਕਾਵਟ ਪਹੁੰਚਾਉਣ ਅਤੇ ਸੜਕ ਹਾਦਸੇ ਨੂੰ ਅੰਜਾਮ ਦੇਣ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਲਿਆ ਹੈ। ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਐੱਮ. ਵੈਕਈਆ ਨਾਇਡੂ ਦਾ ਕਾਫਲਾ ਏਅਰਪੋਰਟ ਤੋਂ ਪੰਜਾਬ ਯੂਨੀਵਰਸਿਟੀ ਲਈ ਰਵਾਨਾ ਹੋਇਆ ਸੀ। ਇੰਨੇ ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਹੋਣ ਦੇ ਬਾਵਜੂਦ ਵੀ ਬਾਈਕ ਸਵਾਰ ਦਾ ਕਾਫਲੇ 'ਚ ਵੜਨਾ ਸੁਰੱਖਿਆ 'ਚ ਵੱਡੀ ਭੁੱਲ ਹੈ।


Babita

Content Editor

Related News