ਕਾਲੇ ਕਾਨੂੰਨ ਖ਼ਿਲਾਫ਼ ਟਿੱਕਰੀ ਬਾਰਡਰ ਪੁੱਜਾ ''ਵੈਟਨਰੀ ਇੰਸਪੈਕਟਰਾਂ'' ਦਾ ਤੀਜਾ ਜੱਥਾ

Friday, Dec 25, 2020 - 01:34 PM (IST)

ਕਾਲੇ ਕਾਨੂੰਨ ਖ਼ਿਲਾਫ਼ ਟਿੱਕਰੀ ਬਾਰਡਰ ਪੁੱਜਾ ''ਵੈਟਨਰੀ ਇੰਸਪੈਕਟਰਾਂ'' ਦਾ ਤੀਜਾ ਜੱਥਾ

ਚੰਡੀਗੜ੍ਹ (ਰਮਨਜੀਤ) : ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲ‌ਈ ਜਗਰਾਜ ਸਿੰਘ ਟੱਲੇਵਾਲ ਦੀ ਅਗਵਾਈ ਹੇਠ ਭੇਜਿਆ ਗਿਆ ਤੀਜਾ ਜੱਥਾ ਅੱਜ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਪੁੱਜਾ। ਇਸ ਜੱਥੇ 'ਚ 50 ਦੇ ਕਰੀਬ ਵੈਟਨਰੀ ਇੰਸਪੈਕਟਰ ਸ਼ਾਮਲ ਹਨ।

ਐਸੋਸੀਏਸ਼ਨ ਦੇ ਆਗੂਆਂ ਜਸਵਿੰਦਰ ਸਿੰਘ ਬੜੀ, ਕਿਸ਼ਨ ਚੰਦਰ ਮਹਾਜਨ, ਗੁਰਦੀਪ ਸਿੰਘ ਬਾਸੀ, ਰਾਜੀਵ ਮਲਹੋਤਰਾ, ਮਨਦੀਪ ਸਿੰਘ ਗਿੱਲ‌ ਅਤੇ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੇ‌ ਨਿਰਦੇਸ਼ਾਂ 'ਤੇ ਪੰਜਾਬ ਦੇ ਸਮੂਹ ਵੈਟਨਰੀ ਇੰਸਪੈਕਟਰਾਂ ਨੇ ਦਿਲੀ 'ਚ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ‌ਲ‌ਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਬੀਮਾਰ ਪਸ਼ੂਆਂ ਦਾ ਇਲਾਜ ਕਰਨ ਦੀ ਜ਼ਿੰਮੇਵਾਰੀ ਸਾਂਭੀ ਹੋਈ ਹੈ। ਜਸਵਿੰਦਰ ਬੜੀ ਅਤੇ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਦਿਲੀ 'ਚ ਸੰਘਰਸ ਕਰ ਰਹੇ ਪਰਿਵਾਰਾਂ ਦਾ ਐਸੋਸੀਏਸ਼ਨ ਪੂਰਾ ਖ਼ਿਆਲ ਰੱਖ ਰਹੀ ਹੈ ਤੇ ਉਨ੍ਹਾਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ


 


author

Babita

Content Editor

Related News