4 ਵਜੇ ਤੋਂ ਬਾਅਦ ਘਰੋਂ ਨਾ ਨਿਕਲਣ ਲੋਕ! ਜਾਰੀ ਹੋਈ Advisory

Thursday, Nov 14, 2024 - 09:52 AM (IST)

4 ਵਜੇ ਤੋਂ ਬਾਅਦ ਘਰੋਂ ਨਾ ਨਿਕਲਣ ਲੋਕ! ਜਾਰੀ ਹੋਈ Advisory

ਚੰਡੀਗੜ੍ਹ (ਅਧੀਰ ਰੋਹਾਲ) : ਮੰਗਲਵਾਰ ਦੁਪਹਿਰ ਨੂੰ ਕੁੱਝ ਸਮੇਂ ਲਈ ਚੰਗੀ ਧੁੱਪ ਨਿਕਲੀ ਅਤੇ ਉਮੀਦ ਸੀ ਕਿ ਸ਼ਹਿਰ 'ਚ ਪ੍ਰਦੂਸ਼ਣ ਘੱਟ ਹੋਣਾ ਸ਼ੁਰੂ ਹੋ ਗਿਆ ਹੈ ਪਰ ਦੁਪਹਿਰ 2 ਵਜੇ ਤੋਂ ਬਾਅਦ ਸਥਿਤੀ ਪਿਛਲੇ ਪੰਜ ਦਿਨਾਂ ਤੋਂ ਜ਼ਿਆਦਾ ਖ਼ਰਾਬ ਹੋ ਗਈ। ਕਈ ਦਿਨਾਂ ਤੋਂ 400 ਤੋਂ ਹੇਠਾਂ ਚੱਲ ਰਿਹਾ ਸ਼ਹਿਰ ਦਾ ਔਸਤ ਪੱਧਰ ਬੁੱਧਵਾਰ ਦੁਪਹਿਰ 2 ਵਜੇ ਤੋਂ ਬਾਅਦ 400 ਦਾ ਪੱਧਰ ਵੀ ਪਾਰ ਕਰ ਗਿਆ। ਰਾਤ 11 ਵਜੇ ਤੱਕ ਵੀ ਇਹ 400 ਤੋਂ ਉਪਰ ਚੱਲ ਰਿਹਾ ਸੀ। ਹੁਣ ਸਥਿਤੀ ਇਸ ਹੱਦ ਤੱਕ ਖ਼ਰਾਬ ਹੋ ਗਈ ਹੈ ਕਿ ਪਿਛਲੇ 5 ਦਿਨਾਂ ਤੋਂ ਸ਼ਹਿਰ 'ਚ ਬੇਹੱਦ ਖ਼ਰਾਬ ਪੱਧਰ ’ਤੇ ਪ੍ਰਦੂਸ਼ਣ ਦਾ ਪੱਧਰ ਤਿੰਨ ਵਿਚੋਂ ਦੋ ਆਬਜ਼ਰਵੇਟਰੀਆਂ 'ਚ ਸੀਵੀਅਰ ਭਾਵ ਬੇਹੱਦ ਗੰਭੀਰ ਪੱਧਰ ’ਤੇ ਦਿਖਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੁਰਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਲਈ ਵੱਡੀ ਖ਼ਬਰ, ਮਿਲਣ ਜਾ ਰਹੀ ਇਹ ਸਹੂਲਤ

ਦਿਨੋਂ-ਦਿਨ ਖ਼ਰਾਬ ਹੋ ਰਹੀ ਸ਼ਹਿਰ ਦੀ ਹਵਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਹੀ ਦਿਨ 'ਚ ਸ਼ਹਿਰ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ) ਹੀ ਸੋਮਵਾਰ ਦੇ ਮੁਕਾਬਲੇ 343 ਤੋਂ 29 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਵੱਧ ਕੇ 372 ਤੱਕ ਜਾ ਪਹੁੰਚਿਆ। ਭਾਵੇਂ ਹੀ ਬੁੱਧਵਾਰ ਨੂੰ ਵੀ ਚੰਡੀਗੜ੍ਹ ਦੇਸ਼ ਦਾ ਪੰਜਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ, ਪਰ ਦਿਨ ਦੇ ਜ਼ਿਆਦਾਤਰ ਘੰਟਿਆਂ ਵਿਚ ਪ੍ਰਦੂਸ਼ਣ ਦਾ ਪੱਧਰ 400 ਤੋਂ ਉਪਰ ਦੇ ਗੰਭੀਰ ਪੱਧਰ ਤੱਕ ਪਹੁੰਚ ਗਿਆ। ਇਸ ਸਥਿਤੀ ਦੇ ਮੱਦੇਨਜ਼ਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਗੰਭੀਰ ਕੋਸ਼ਿਸ਼ਾਂ ਦੀ ਲੋੜ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ’ਤੇ ਪਾਣੀ ਛਿੜਕਣ ਕਰਨ ਵਰਗੇ ਪ੍ਰਬੰਧ ਪ੍ਰਦੂਸ਼ਣ ਦੇ ਪੱਧਰ ਦੇ ਅੱਗੇ ਨਾਕਾਮ ਹੋ ਚੁੱਕੇ ਹਨ। ਵਿਗੜਦੀ ਸਥਿਤੀ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਨੂੰ ਸ਼ਹਿਰ ਦੇ ਲੋਕਾਂ ਲਈ ਸਿਹਤ ਐਡਵਾਈਜ਼ਰੀ ਜਾਰੀ ਕਰਨੀ ਪਈ ਹੈ।
ਲਪੇਟ 'ਚ ਆਏ ਹੁਣ ਆਸ-ਪਾਸ ਦੇ ਬਚੇ ਹੋਏ ਸ਼ਹਿਰ
ਪਿਛਲੇ ਪੰਜ ਦਿਨਾਂ ਤੋਂ ਚੰਡੀਗੜ੍ਹ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਸੀ ਪਰ ਬੁੱਧਵਾਰ ਨੂੰ ਤਾਂ ਪੰਜਾਬ ਅਤੇ ਹਰਿਆਣਾ ਦੇ ਸ਼ਹਿਰ ਵੀ ਪ੍ਰਦੂਸ਼ਣ ਦੇ ਬੇਹੱਦ ਖ਼ਰਾਬ ਪੱਧਰ 'ਤੇ ਪਹੁੰਚ ਗਏ। ਬੁੱਧਵਾਰ ਨੂੰ ਹਰਿਆਣਾ ਦੇ 10 ਸ਼ਹਿਰਾਂ 'ਚ ਏਅਰ ਕੁਆਲਿਟੀ ਇੰਡੈਕਸ 300 ਦੇ ਪਾਰ ਪਹੁੰਚ ਗਿਆ। ਪੰਜਾਬ ਦੇ ਵੀ 2 ਸ਼ਹਿਰਾਂ ਦਾ ਵੀ ਏ. ਕਿਊ. ਆਈ. ਵੀ 300 ਤੋਂ ਪਾਰ ਸੀ। ਹਰਿਆਣਾ ਵਿਚ ਭਿਵਾਨੀ ਦੇਸ਼ ਦਾ ਚੌਥਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ।

ਇਹ ਵੀ ਪੜ੍ਹੋ : ਵੱਡੇ ਖ਼ਤਰੇ ਦੀ ਘੰਟੀ! ਦਿੱਲੀ ਨੂੰ ਵੀ ਛੱਡ 'ਤਾ ਪਿੱਛੇ, ਸਾਵਧਾਨ ਰਹਿਣ ਲੋਕ
ਸੰਭਵ ਹੋਵੇ ਬਜ਼ੁਰਗ-ਬਿਮਾਰ 4 ਵਜੇ ਤੋਂ ਬਾਅਦ ਬਾਹਰ ਨਾ ਨਿਕਲਣ
ਪ੍ਰਦੂਸ਼ਣ ਦਾ ਸਭ ਤੋਂ ਵੱਧ ਪੱਧਰ ਦੁਪਹਿਰ ਤਿੰਨ ਵਜੇ ਤੋਂ ਲੈ ਕੇ ਪੂਰੀ ਰਾਤ ਤੋਂ ਸਵੇਰੇ 6 ਵਜੇ ਦੇ ਵਿਚ ਦਰਜ ਹੋ ਰਿਹਾ ਹੈ। ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਇਸ ਸਮੇਂ ਦੌਰਾਨ ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸਥਮਾ, ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਲਈ ਹਵਾ ਵਿਚ ਪੀ. ਐੱਮ. 2.5 ਦੇ ਪਾਰਟੀਕਲ ਸਭ ਤੋਂ ਖ਼ਰਾਬ ਹਨ। ਪੀ. ਐੱਮ. 2.5 ਦੇ ਪਾਰਟੀਕਲ ਤੰਦਰੁਸਤ ਮਰੀਜ਼ਾਂ ਦੇ ਫੇਫੜਿਆਂ ਦੀ ਬੇਹੱਦ ਅੰਦਰਲੀ ਪਰਤ 'ਤੇ ਜੰਮਦੇ ਹਨ। ਇਸ ਲਈ ਇਹ ਪਾਰਟੀਕਲ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਜ਼ਿਆਦਾ ਖ਼ਰਾਬ ਹਨ।
ਇਸ ਤਰ੍ਹਾਂ ਬਣ ਰਹੇ ਹਨ ਸ਼ਹਿਰ 'ਚ ਗੰਭੀਰ ਹਾਲਾਤ
ਸਵੇਰੇ 5 ਵਜੇ ਤੋਂ ਪਹਿਲਾਂ ਅਤੇ ਦੁਪਹਿਰ 2 ਵਜੇ ਤੋਂ ਬਾਅਦ ਪ੍ਰਦੂਸ਼ਣ ਦਾ ਔਸਤ ਪੱਧਰ 400 ਦੇ ਗੰਭੀਰ ਪੱਧਰ ਤੋਂ ਉੱਪਰ ਪਹੁੰਚਿਆ।
5 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚ ਵੀ ਪ੍ਰਦੂਸ਼ਣ ਦਾ ਪੱਧਰ 300 ਤੋਂ 400 ਦੇ ਵਿਚਕਾਰ ਬੇਹੱਦ ਖ਼ਰਾਬ ਪੱਧਰ ਦੇ ਵਿਚ।
ਸੈਕਟਰ-22 ਅਤੇ ਸੈਕਟਰ-53 ਦੀਆਂ ਆਬਜ਼ਰਵੇਟਰੀਆਂ ਵਿਚ ਦੁਪਹਿਰ 2 ਵਜੇ ਤੋਂ ਬਾਅਦ ਰਾਤ 10 ਵਜੇ ਤੱਕ ਪੀ. ਐੱਮ 2.5 ਅਤੇ ਪੀ.ਐਮ.10 ਦਾ ਪੱਧਰ 400 ਤੋਂ ਉੱਪਰ ਚੱਲ ਰਿਹਾ ਹੈ।
ਸੈਕਟਰ-25 ਦੀ ਆਬਜ਼ਰਵੇਟਰੀ ਵਿਚ ਹੀ ਪ੍ਰਦੂਸ਼ਣ ਦਾ ਔਸਤ ਪੱਧਰ 400 ਤੱਕ ਨਹੀਂ ਪਹੁੰਚਿਆ ਪਰ ਇੱਥੇ ਵੀ ਇਹ 300 ਤੋਂ 400 ਦੇ ਬੇਹੱਦ ਖ਼ਰਾਬ 'ਤੇ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News