ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਮੁੱਦੇ ''ਤੇ ਆਂਗਨਵਾੜੀ ਵਰਕਰ ਕਰਨਗੇ ਜੇਲ ਭਰੋ ਅੰਦੋਲਨ ਦਾ ਆਗਾਜ਼

Monday, Nov 13, 2017 - 03:05 PM (IST)

ਸਰਕਾਰ ਵਲੋਂ ਮੰਗਾਂ ਨਾ ਮੰਨਣ ਦੇ ਮੁੱਦੇ ''ਤੇ ਆਂਗਨਵਾੜੀ ਵਰਕਰ ਕਰਨਗੇ ਜੇਲ ਭਰੋ ਅੰਦੋਲਨ ਦਾ ਆਗਾਜ਼

ਪਟਿਆਲਾ (ਇਦਰਜੀਤ ਬਕਸੀ) - ਆਂਗਨਵਾੜੀ ਵਰਕਰਾਂ ਦਾ ਸਰਕਾਰ ਖਿਲਾਫ ਵਿਰੋਧ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਸੋਮਵਾਰ ਪਟਿਆਲਾ ਦੇ ਡੀ. ਸੀ. ਦਫਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਆਂਗਨਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਆਪਣਾ ਰੋਸ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੱਡੇ ਤੋਂ ਵੱਡੇ ਅੰਦੋਲਨ ਲਈ ਤਿਆਰ ਹਨ ਤੇ ਜੇਕਰ ਕੱਲ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਨਾ ਬਣੀ ਤਾਂ 15 ਤਾਰੀਕ ਨੂੰ ਉਹ ਜੇਲ ਭਰੋ ਅੰਦੋਲਨ ਸ਼ੁਰੂ ਕਰਨਗੇ। 
ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ। ਵਿਭਾਗ ਦੋਗਲੀ ਨੀਤੀ ਅਪਣਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਕਿਹਾ ਕੁਝ ਜਾਂਦਾ ਹੈ ਤੇ ਉਨ੍ਹਾਂ ਦੇ ਵਰਕਰ ਆ ਕੇ ਉਨ੍ਹਾਂ ਨਾਲ ਕੁਝ ਹੋਰ ਕਰਦੇ ਹਨ, ਜਿਸ ਨੂੰ ਲੈ ਕੇ ਉਨ੍ਹਾਂ ਰੋਸ ਜਤਾਇਆ ਹੈ ਤੇ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੰਗਲਵਾਰ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੈ ਜੇਕਰ ਇਸ ਮੀਟਿੰੰਗ 'ਚ ਕੋਈ ਹੱਲ ਨਾ ਨਿਕਲਿਆ ਤਾਂ 15 ਤਾਰੀਕ ਨੂੰ ਉਹ ਜੇਲ ਭਰੋ ਅੰਦੋਲਨ ਪੰਜਾਬ 'ਚ ਸ਼ੁਰੂ ਕਰਨਗੇ ਕਿਉਂਕਿ ਇਹ ਉਨ੍ਹਾਂ ਦਾ ਰੋਜ਼ਗਾਰ ਹੈ ਜੇ ਉਨ੍ਹਾਂ ਕੋਲ ਰੋਜ਼ਗਾਰ ਹੀ ਨਹੀਂ ਹੋਵੇਗਾਂ ਤਾਂ ਉਹ ਕਿ ਕਰਨਗੇ। 


Related News