ਸਾਵਧਾਨ, ਵਾਹਨਾਂ ’ਤੇ ਜ਼ਿਆਦਾ ਐਕਸੈਸਰੀਜ਼ ਅਤੇ ਲਾਈਟਾਂ ਲਗਾਉਣਾ ਤੁਹਾਨੂੰ ਪੈ ਸਕਦੈ ਭਾਰੀ
Sunday, Jan 03, 2021 - 05:33 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ) : ਕਾਰ ਅਤੇ ਹੋਰ ਛੋਟੇ ਵਾਹਨਾਂ ਵਿੱਚ ਜ਼ਿਆਦਾ ਲਾਈਟਾਂ, ਹੌਰਨ ਅਤੇ ਐਕਸੈਸਰੀਜ਼ ਕਦੇ ਵੀ ਨਾ ਲਗਵਾਓ। ਕਿਉਂਕਿ ਕੰਪਨੀ ਜਿੰਨੀਆਂ ਚੀਜਾਂ ਲਗਾ ਕੇ ਦਿੰਦੀ ਹੈ ਉਹ ਵਾਇਰ (ਤਾਰ) ਦੇ ਮਾਨਕਾਂ ਦੇ ਅਨੁਕੂਲ ਹੁੰਦੀਆਂ ਹਨ। ਜ਼ਿਆਦਾ ਹੌਰਨ, ਲਾਈਟਾਂ ਅਤੇ ਐਕਸੈਸਰੀਜ਼ ਲਗਵਾਉਣ ਨਾਲ ਤਾਰ ਉੱਤੇ ਜ਼ਿਆਦਾ ਲੋਡ ਪੈਂਦਾ ਹੈ ਅਤੇ ਉਹ ਗਲਣ ਲੱਗਦੀ ਹੈ, ਜਿਸ ਕਾਰਨ ਤਾਰ ਵਿੱਚ ਕੱਟ ਲੱਗ ਜਾਂਦਾ ਹੈ ਅਤੇ ਥੋੜ੍ਹੀ ਜਿਹੀ ਹੀਟ ਹੋਣ ਉੱਤੇ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਜਾਂਦੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ
ਕਾਰ ਚਲਾਉਂਦੇ ਸਮੇਂ ਰੱਖੋ ਵਿਸ਼ੇਸ਼ ਸਾਵਾਧਾਨੀ
ਕਾਰ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵੀ ਵਰਤਨੀ ਚਾਹੀਦੀ ਹੈ। ਅਚਾਨਕ ਜੇਕਰ ਕਾਰ ਵਿੱਚ ਤਾਰ ਵਿੱਚ ਸਪਾਰਕਿੰਗ ਦੀ ਥੋੜ੍ਹੀ ਜਿਹੀ ਵੀ ਬਦਬੂ ਆਏ ਆਏ ਤਾਂ ਡਰਾਈਵਰ ਨੂੰ ਤੁਰੰਤ ਗੱਡੀ ਰੋਕ ਕੇ ਇਕ ਪਾਸੇ ਖੜ੍ਹੀ ਕਰਣੀ ਚਾਹੀਦੀ ਹੈ ਅਤੇ ਸਭ ਤੋਂ ਪਹਿਲਾਂ ਖ਼ੁਦ ਅਤੇ ਨਾਲ ਬੈਠੇ ਲੋਕਾਂ ਨੂੰ ਸੁਰੱਖਿਅਤ ਉਤਾਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'
ਫਿਊਲ-ਗੈਸ ਲੀਕੇਜ ਅਤੇ ਸ਼ਾਰਟ ਸਰਕਟ ਹੋਣ ਨਾਲ ਲੱਗਦੀ ਹੈ ਅਕਸਰ ਅੱਗ
ਸੀ.ਐਫ.ਓ. ਵਿਜੈ ਕੁਮਾਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਅੱਗ ਲੱਗਣ ਦੇ 3 ਕਾਰਨ ਹੁੰਦੇ ਹਨ । ਫਿਊਲ,ਗੈਸ ਲੀਕੇਜ ਅਤੇ ਸ਼ਾਰਟ ਸਰਕਟ। ਇਸ ਲਈ ਗੱਡੀ ਦੀ ਸਰਵਿਸ ਸਮੇਂ-ਸਮੇਂ ਉੱਤੇ ਕਰਾਉਂਦੇ ਰਹੋ। ਗੱਡੀ ਵਿੱਚ ਕਦੇ ਵੀ ਐਲ.ਪੀ.ਜੀ. ਸਿਲੰਡਰ ਨਾ ਲਗਵਾਓ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ, WHO ਨੇ ਕੀਤਾ ਸਵਾਗਤ
ਸੀ.ਐਨ.ਜੀ. ਗੱਡੀਆਂ ਵਿੱਚ ਅੱਗ ਦਾ ਕਾਰਨ ਇਹ ਵੀ
ਸੀ.ਐਨ.ਜੀ. ਗੱਡੀਆਂ ਵਿੱਚ ਅੱਗ ਲੱਗਣ ਦਾ ਇੱਕ ਪ੍ਰਮੁੱਖ ਕਾਰਨ ਇਹ ਹੁੰਦਾ ਹੈ ਕਿ ਲੋਕ ਅਚਾਨਕ ਫਿਊਲ ਖ਼ਤਮ ਹੋਣ ਉੱਤੇ ਗੱਡੀ ਨੂੰ ਸੀ.ਐਨ.ਜੀ. ਮੋਡ ਉੱਤੇ ਕਰ ਦਿੰਦੇ ਹਨ ਜਾਂ ਸੀ.ਐਨ.ਜੀ. ਖ਼ਤਮ ਹੋਣ ਉੱਤੇ ਚਲਦੇ-ਚਲਦੇ ਹੀ ਪੈਟਰੋਲ ਮੋਡ ਉੱਤੇ ਲਗਾ ਦਿੰਦੇ ਹਨ। ਅਜਿਹੇ ਵਿਚ ਕਈ ਵਾਰ ਮੁਸ਼ਕਲ ਹੁੰਦੀ ਹੈ ਅਤੇ ਅੱਗ ਲੱਗ ਜਾਂਦੀ ਹੈ। ਸੀ.ਐਨ.ਜੀ. ਖ਼ਤਮ ਹੋਣ ਉੱਤੇ ਗੱਡੀ ਨੂੰ ਰੋਕੋ ਅਤੇ ਫਿਰ ਉਸ ਨੂੰ ਪੈਟਰੋਲ ਮੋਡ ਲਗਾ ਕੇ ਸਟਾਰਟ ਕਰਕੇ ਚਲਾਓ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਬੱਚਿਆਂ ਸਮੇਤ 9 ਲੋਕਾਂ ਦੀ ਮੌਤ
ਰੋਡ ਸੇਫਟੀ ਐਕਸਪਰਟ ਬੋਲੇ, ਅੱਗ ਲੱਗੇ ਤਾਂ ਇੰਝ ਕਰੋ ਉਪਾਅ
ਅੱਗ ਜੇਕਰ ਸਟੇਅਰਿੰਗ ਦੇ ਹੇਠਲੇ ਹਿੱਸੇ ਵਿੱਚ ਲੱਗੀ ਹੋਵੇ ਤਾਂ ਬਚਾਅ ਲਈ ਗੱਡੀ ਤੁਰੰਤ ਇਕ ਪਾਸੇ ਰੋਕੋ ਅਤੇ ਬੋਨਟ ਖੋਲ੍ਹ ਕੇ ਬੈਟਰੀ ਦੀਆਂ ਤਾਰਾਂ ਖੋਲ ਦਿਓ। ਇਸ ਦੇ ਨਾਲ ਹੀ ਗੱਡੀ ਵਿੱਚ ਅੱਗ ਬੁਝਾਓ ਯੰਤਰ ਜ਼ਰੂਰ ਰੱਖੋ। ਸਮੇਂ-ਸਮੇਂ ’ਤੇ ਉਸ ਨੂੰ ਵੀ ਚੈਕ ਕਰਦੇ ਰਹੋ। ਫਿਊਲ ਦੇ ਰਿਸਾਅ ਕਾਰਨ ਅੱਗ ਕੈਬਿਨ ਦੇ ਅੰਦਰ ਤੱਕ ਪਹੁੰਚ ਜਾਂਦੀ ਹੈ। ਇਸ ਲਈ ਇਹ ਅੱਗ ਬਹੁਤ ਖ਼ਤਰਨਾਕ ਹੁੰਦੀ ਹੈ। ਇਸ ਤੋਂ ਬਚਣ ਲਈ ਸਮਾਂ ਵੀ ਬਹੁਤ ਘੱਟ ਹੁੰਦਾ ਹੈ। ਅਜਿਹੀ ਸਥਿਤ ਵਿੱਚ ਗੱਡੀ ਜਲਦ ਇਕ ਪਾਸੇ ਰੋਕੋ ਅਤੇ ਸਭ ਤੋਂ ਪਹਿਲਾਂ ਸੁਰੱਖਿਅਤ ਬਾਹਰ ਨਿਕਲੋ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।