ਕੋਰੋਨਾ ਆਫ਼ਤ : ਕੇਂਦਰ ਵੱਲੋਂ ਵਾਹਨਾਂ ਨਾਲ ਸਬੰਧਿਤ ਕਾਗਜ਼ਾਂ ਦੀ ਮਿਆਦ ''ਚ ਵਾਧਾ

08/25/2020 11:40:09 AM

ਲੁਧਿਆਣਾ (ਸੰਨੀ) : ਕੇਂਦਰ ਸਰਕਾਰ ਦੇ ਟਰਾਂਸਪੋਰਟ ਮੰਤਰਾਲੇ ਨੇ ਵਾਹਨਾਂ ਨਾਲ ਸਬੰਧਿਤ ਕਾਗਜ਼ਾਂ ਦੀ ਮਿਆਦ 31 ਦਸੰਬਰ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਮਿਆਦ 30 ਸਤੰਬਰ ਤੱਕ ਵਧਾਈ ਗਈ ਸੀ। ਮਿਆਦ ਵਧਣ ਪਿੱਛੇ ਦਾ ਕਾਰਨ ਕੋਰੋਨਾ ਆਫ਼ਤ ਕਾਰਨ ਲਾਗੂ ਕੀਤੀ ਤਾਲਾਬੰਦੀ ਨੂੰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਕਾਗਜ਼ਾਂ 'ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ, ਡਰਾਈਵਿੰਗ ਲਾਈਸੈਂਸ, ਪਰਮਿਟ, ਰਜਿਸਟ੍ਰੇਸ਼ਨ ਆਦਿ ਸ਼ਾਮਲ ਹਨ।
ਮੰਤਰਾਲੇ ਮੁਤਾਬਕ ਜਿਨ੍ਹਾਂ ਵਾਹਨਾਂ ਦੇ ਸਬੰਧਿਤ ਕਾਗਜ਼ਾਂ ਦੀ ਮਿਆਦ 1 ਫਰਵਰੀ, 2020 ਤੋਂ ਲੈ ਕੇ 31 ਦਸੰਬਰ, 2020 ਤੱਕ ਖਤਮ ਹੋਈ ਹੈ ਅਤੇ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਰੀਨਿਊ ਨਹੀਂ ਕਰਵਾਇਆ ਗਿਆ, ਉਨ੍ਹਾਂ ਦੀ ਮਿਆਦ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ।

ਇਸ ਸਬੰਧੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀ. ਜੀ. ਪੀ., ਟਰਾਂਸਪੋਰਟ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਪੱਤਰ ਭੇਜ ਦਿੱਤੇ ਗਏ ਹਨ ਤਾਂ ਕਿ ਉਹ ਇਸ ਵਿਵਸਥਾ ਨੂੰ ਆਪਣੇ ਇਲਾਕਿਆਂ ’ਚ ਲਾਗੂ ਕਰਵਾ ਸਕਣ।


Babita

Content Editor

Related News