ਸੁਨਾਮ ਰੋਡ 'ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ
Monday, Aug 17, 2020 - 04:48 PM (IST)
ਚੀਮਾ ਮੰਡੀ (ਬੇਦੀ, ਗੋਇਲ) : ਇਥੋ 2 ਕਿਲੋਮੀਟਰ ਦੂਰ ਸੁਨਾਮ ਰੋਡ 'ਤੇ ਪੈਂਦੇ ਮੋੜ 'ਤੇ ਬੀਤੀ ਦੇਰ ਰਾਤ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੀਤੀ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਜਸਵੀਰ ਨੇ ਦੱਸਿਆ ਕਿ ਹਰਿਆਣਾ ਨਿਵਾਸੀ ਸਤਬੀਰ ਸਿੰਘ ਅਤੇ ਸੀਆ ਰਾਮ ਕਸਬੇ ਦੀ ਇੰਡਸਟਰੀਜ਼ ਤੋਂ ਖੇਤੀਬਾੜੀ ਮਸ਼ੀਨਾਂ ਦੀ ਬੁਕਿੰਗ ਕਰਵਾ ਕੇ ਵਾਪਸ ਸੁਨਾਮ ਵੱਲ ਨੂੰ ਜਾ ਰਹੇ ਸਨ ਤਾਂ ਸੁਨਾਮ ਵੱਲ ਨੂੰ ਮੋੜਾਂ 'ਤੇ ਪਹੁੰਚ ਕੇ ਸਪਾਰਕ ਨਾਲ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਗੱਡੀ ਚ ਸਵਾਰ ਵਿਅਕਤੀਆਂ ਨੇ ਤੁਰੰਤ ਗੱਡੀ 'ਚੋਂ ਉੱਤਰ ਕੇ ਪੁਲਸ ਨਾਲ ਸੰਪਰਕ ਕੀਤਾ। ਪੁਲਸ ਥਾਣਾ ਚੀਮਾ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਮੰਗਵਾ ਕੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਲੁਟੇਰੇ 36 ਲੱਖ ਦੀ ਨਗਦੀ ਸਮੇਤ ਏ. ਟੀ. ਐੱਮ. ਪੁੱਟ ਕੇ ਫਰਾਰ
ਚੀਮਾ ਮੰਡੀ (ਬੇਦੀ,ਬਾਂਸਲ) : ਲੁਟੇਰਿਆਂ ਨੇ ਪਿੰਡ ਸੇਰੋਂ 'ਚ ਐੱਸ. ਬੀ. ਆਈ . ਬੈਂਕ ਦੇ ਏ. ਟੀ. ਐੱਮ . ਨੂੰ ਪੁੱਟ ਕੇ ਲੈ ਗਏ ਤੇ ਏ. ਟੀ. ਐੱਮ. 'ਚ 36 ਲੱਖ ਰੁਪਏ ਦੇ ਕਰੀਬ ਨਕਦੀ ਸੀ। ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਪਿੰਡ ਸੇਰੋਂ 'ਚ 4 ਲੁਟੇਰੇ ਇਕ ਬਲੈਰੋ ਪਿਕਅੱਪ ਗੱਡੀ ਵਿਚ ਆਏ ਅਤੇ ਪਿੰਡ 'ਚ ਸਥਿਤ ਐੱਸ. ਬੀ. ਆਈ . ਬੈਂਕ ਦੇ ਏ. ਟੀ. ਐੱਮ . ਦਾ ਸ਼ਟਰ ਤੋੜ ਕੇ, ਸੀ. ਸੀ. ਟੀ. ਵੀ . ਕੈਮਰੇ ਤੋੜੇ ਅਤੇ ਏ. ਟੀ. ਐੱਮ. ਨੂੰ ਪੁੱਟਕੇ ਫਰਾਰ ਹੋ ਗਏ। ਬੈਂਕ ਮੈਨੇਜਰ ਵਿਵੇਕ ਕੁਮਾਰ ਨੇ ਦੱਸਿਆ ਕਿ ਏ. ਟੀ. ਐੱਮ. 'ਚ ਕਰੀਬ 36 ਲੱਖ ਦੇ ਕਰੀਬ ਨਕਦੀ ਸੀ ਉਧਰ ਘਟਨਾ ਦਾ ਪਤਾ ਚਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਸੀ. ਸੀ. ਟੀ. ਵੀ . ਫੁਟੇਜ਼ ਚੈੱਕ ਕਰ ਰਹੀ ਹੈ। ਜ਼ਿਲ੍ਹੇ 'ਚ ਲਗਾਤਾਰ ਹੋ ਰਹੀਆਂ ਏ. ਟੀ. ਐੱਮ. ਚੋਰੀ ਘਟਨਾਵਾਂ ਬਾਰੇ ਮੇਹਤਾਬ ਸਿੰਘ ਏ. ਐੱਸ. ਪੀ . ਸੁਨਾਮ ਨੇ ਕਿਹਾ ਕਿ ਏ. ਟੀ. ਐੱਮ . 'ਤੇ ਸਕਿਊਰਿਟੀ ਗਾਰਡਾਂ ਨੂੰ ਨਾ ਰੱਖਣ ਇਕ ਵੱਡੀ ਗਲਤੀ ਹੈ।
ਇਹ ਵੀ ਪੜ੍ਹੋ : ਗੁਰੂਹਰਸਹਾਏ ਦੇ ਨਾਲ ਲਗਦੇ ਪਿੰਡ ਦੇ 54 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ