ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਵਿਅਕਤੀ ਜਖ਼ਮੀ
Thursday, Jan 04, 2018 - 02:25 PM (IST)

ਬਟਾਲਾ (ਸੈਂਡੀ/ਕਲਸੀ) – ਵੀਰਵਾਰ ਸਵੇਰੇ ਧੁੰਦ ਕਾਰਨ ਨਜ਼ਦੀਕੀ ਪਿੰਡ ਬੂੜੇਨੰਗਲ ਵਿਖੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਪੁੱਤਰ ਲਖਬੀਰ ਮਸੀਹ ਵਾਸੀ ਕਲਾਨੌਰ ਜੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਿ ਜਾ ਰਿਹਾ ਸੀ, ਕਿ ਬੂੜੇ ਨੰਗਲ ਦੇ ਨਜ਼ਦੀਕ ਧੁੰਦ ਹੋਣ ਕਾਰਨ ਕਿਸੇ ਅਣਪਛਾਤੇ ਵਾਹਨ ਸਵਾਰ ਨੇ ਇਸ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਇਹ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਤੁਰੰਤ 108 ਐਂਬੂਲੈਂਸ ਕਰਮਚਾਰੀਆ ਜਖਮੀ ਨੂੰ ਫਸਟਏਟ ਦੇਣ ਤੋਂ ਬਾਅਦ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।