''ਕੋਰੋਨਾ'' ਦੀ ਸਬਜ਼ੀਆਂ ''ਤੇ ਮਾਰ, ਆਸਮਾਨੀ ਚੜ੍ਹੇ ਭਾਅ

Saturday, Aug 29, 2020 - 06:36 PM (IST)

''ਕੋਰੋਨਾ'' ਦੀ ਸਬਜ਼ੀਆਂ ''ਤੇ ਮਾਰ, ਆਸਮਾਨੀ ਚੜ੍ਹੇ ਭਾਅ

ਸੁਲਤਾਨਪੁਰ ਲੋਧ (ਧੀਰ) : ਕੋਰੋਨਾ ਦੇ ਕਹਿਰ ਦੇ ਨਾਲ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੇ ਹਰੀਆਂ ਸਬਜ਼ੀਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਜਿਸਦੇ ਸਿੱਟੇ ਵਜੋਂ ਸਬਜ਼ੀਆਂ ਦੇ ਆਸਮਾਨੀ ਚੜ੍ਹੇ ਭਾਅ ਕਾਰਨ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਪਰਚੂਨ ਅਤੇ ਥੋਕ ਸਬਜ਼ੀ ਮਾਰਕਿਟ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਕਰੀਬ ਹਰ ਸਬਜ਼ੀ ਲਈ ਵਰਤੋਂ 'ਚ ਆਉਣ ਵਾਲੇ ਆਲੂ ਦਾ ਥੋਕ ਭਾਅ 20 ਤੋਂ 22 ਰੁਪਏ ਪ੍ਰਤੀ ਕਿੱਲੋਂ ਅਤੇ ਪ੍ਰਚੂਨ 'ਚ 30 ਤੋਂ 35 ਰੁਪਏ ਕਿੱਲੋਂ ਤੱਕ ਮਿਲ ਰਿਹਾ ਹੈ। ਇਸ ਤਰ੍ਹਾਂ ਟਮਾਟਰ 60 ਤੋਂ 80 ਰੁਪਏ ਕਿੱਲੋਂ ਵਿਕਣ ਨਾਲ ਸਬਜ਼ੀ ਦੇ ਤੜਕੇ ਦਾ ਸਵਾਦ ਹੀ ਖਰਾਬ ਕਰ ਦਿੱਤਾ ਹੈ। ਗੋਭੀ 80 ਤੋਂ 130 ਰੁਪਏ ਪ੍ਰਤੀ ਕਿੱਲੋ, ਹਰਾ ਮਟਰ 100 ਤੋਂ 180 ਰੁਪਏ ਪ੍ਰਤੀ ਕਿੱਲੋ, ਬੈਂਗਨ 50 ਰੁਪਏ, ਖੀਰਾ 60 ਤੋਂ 80 ਰੁਪਏ, ਗਾਜਰ 50 ਰੁਪਏ, ਅਰਬੀ 40 ਰੁਪਏ, ਭਿੰਡੀ ਤੋਰੀ 50 ਰੁਪਏ ਪ੍ਰਤੀ ਕਿੱਲੋ ਵਿਕ ਰਹੀਆਂ ਹਨ। ਇਸਦੇ ਨਾਲ ਸਬਜ਼ੀ ਦੀ ਖਰੀਦ ਨਾਲ ਮੁਫਤ ਮਿਲਣ ਵਾਲਾ ਹਰਾ ਧਨੀਆ ਵੀ 300 ਰੁਪਏ ਤੱਕ ਪੁੱਜ ਗਿਆ ਹੈ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹਾ ਹੋਇਆ ਪਿਓ, ਅੱਧੀ ਰਾਤ ਨੂੰ ਧੀ ਨਾਲ ਕੀਤੀ ਕਰਤੂਤ ਨੇ ਮਾਂ ਦੇ ਵੀ ਉਡਾਏ ਹੋਸ਼

ਸਬਜ਼ੀਆਂ ਦੇ ਆਸਮਾਨੀ ਚੜ੍ਹੇ ਭਾਅ ਦਾ ਇਹ ਆਲਮ ਹੈ ਕਿ ਕੱਦੂ ਅਤੇ ਘੀਆ ਤੋਰੀ ਵਰਗੀਆਂ ਸਬਜ਼ੀਆਂ 50 ਰੁਪਏ ਪ੍ਰਤੀ ਕਿੱਲੋਂ ਹੋ ਗਈਆਂ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਹਰ ਵਾਰ ਅੱਖਾਂ 'ਚ ਪਾਣੀ ਲਿਆਉਣ ਵਾਲੇ ਪਿਆਜ ਦੀ ਕੀਮਤ ਇਸ ਵਾਰ ਥੋੜ੍ਹੀ ਸਥਿਰ ਹੈ ਜੋ ਕਿ 20 ਤੋਂ ਲੈ ਕੇ 35 ਰੁਪਏ ਪ੍ਰਤੀ ਕਿੱਲੋਂ 'ਤੇ ਟਿਕਿਆ ਹੋਇਆ ਹੈ। ਸਬਜ਼ੀ ਦੇ ਵੱਧ ਰਹੇ ਰੇਟਾਂ ਦਾ ਕਾਰਨ ਜਾਨਣ ਲਈ ਜਦੋਂ ਸਬਜ਼ੀ ਦਾ ਕਾਰੋਬਾਰ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਬਹੁਤ ਥਾਵਾਂ 'ਤੇ ਮਜ਼ਦੂਰਾਂ ਦੀ ਕਮੀ ਤੇ ਟ੍ਰਾਂਸਪੋਰਟ 'ਚ ਦਿੱਕਤ ਸਬਜ਼ੀਆਂ ਦੇ ਵੱਧੇ ਰੇਟਾਂ ਦਾ ਇੱਕ ਕਾਰਨ ਹੈ। ਦੂਜੇ ਤੇਲ ਦੇ ਭਾਅ 'ਚ ਕੇਂਦਰ ਸਰਕਾਰ ਵੱਲੋਂ ਕੀਤੇ ਅਥਾਹ ਵਾਧੇ ਕਾਰਨ ਗੱਡੀਆਂ ਦੇ ਕਿਰਾਏ ਭਾੜੇ 'ਚ ਵਾਧਾ ਹੋਇਆ ਹੈ। ਜਿਸ ਕਾਰਨ ਵੀ ਸਬਜ਼ੀਆਂ ਦੇ ਰੇਟ ਵਧੇ ਹਨ। ਇਸਦੇ ਨਾਲ ਇਕ ਹੋਰ ਕਾਰਨ ਇਹ ਵੀ ਹੈ ਕਿ ਇਸ ਮੌਸਮ 'ਚ ਵੱਡੀ ਗਿਣਤੀ ਸਬਜ਼ੀਆਂ ਹਿਮਾਚਲ 'ਚੋਂ ਵੀ ਆਉਂਦੀਆਂ ਹਨ। ਜਿਸ ਕਾਰਨ ਰੇਟਾਂ 'ਚ ਵਾਧਾ ਹੁੰਦਾ ਹੈ।

ਸਬਜ਼ੀ ਵਿਕਰੇਤਾ ਵੀ ਹੋਏ ਪ੍ਰੇਸ਼ਾਨ
ਜਿਥੇ ਇਕ ਪਾਸੇ ਸਬਜ਼ੀਆਂ ਦੇ ਆਸਮਾਨੀ ਚੜ੍ਹਦੇ ਭਾਅ ਨੇ ਆਮ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਉੱਥੇ ਸਬਜ਼ੀ ਵਿਕਰੇਤਾ ਵੀ ਪ੍ਰੇਸ਼ਾਨੀ ਦੇ ਦੌਰ 'ਚ ਲੰਘ ਰਹੇ ਹਨ। ਇਸ ਸਬੰਧੀ ਸਬਜ਼ੀ ਵਿਕਰੇਤਾ ਡੀ. ਕੇ. ਅਰੋੜਾ, ਐੱਮ. ਕੇ. ਅਰੋੜਾ, ਤੁਲੀ, ਪੱਪੂ, ਜਵਾਹਰ ਨੇ ਦੱਸਿਆ ਕਿ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਗਾਹਕ ਘੱਟ ਗਏ ਹਨ। ਸਮੇਂ ਸਿਰ ਵਿਕਰੀ ਨਾ ਹੋਣ ਕਾਰ ਸਬਜ਼ੀਆਂ ਖਰਾਬ ਹੋ ਜਾਣ ਕਾਰਨ ਘਾਟੇ ਦਾ ਸੌਦਾ ਬਣ ਗਿਆ ਹੈ ਅਤੇ ਉਪਰੋਂ ਰਹੀ ਕਸਰ ਲਾਕਡਾਊਨ ਤੇ ਕਰਫਿਊ ਨੇ ਪੂਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਾਡੀ ਬਿਲਡਰ ਸਤਨਾਮ ਖੱਟੜਾ ਦੇ ਸਸਕਾਰ ਵੇਲੇ ਰੋਇਆ ਪੂਰਾ ਪੰਜਾਬ

ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਸਰਕਾਰਾਂ
ਸਬਜ਼ੀਆਂ ਨੇ ਵਧੇ ਰੇਟਾਂ ਸਬੰਧੀ ਗੱਲਬਾਤ ਕਰਦਿਆਂ ਵੱਖ-ਵੱਖ ਵਰਗਾਂ ਦੇ ਲੋਕਾਂ, ਜਿਨ੍ਹਾਂ 'ਚ ਸੋਮ ਨਾਥ, ਲੱਕੀ, ਰਾਜਾ, ਗੋਪੀ ਆਦਿ ਨੇ ਕਿਹਾ ਕਿ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ। ਕੇਂਦਰ ਤੇ ਸੂਬੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਬਜ਼ੀਆਂ ਵਰਗੀਆਂ ਅਤੀ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਦਿੱਲੀ ਦੀ ਤਰ੍ਹਾਂ ਸਸਤੇ ਮੁੱਲ 'ਤੇ ਦੁਕਾਨਾਂ 'ਤੇ ਸਬਜ਼ੀਆਂ ਦੀ ਸਪਲਾਈ ਦਿੱਤੀ ਜਾਵੇ।


author

Anuradha

Content Editor

Related News