30 ਰੁਪਏ ਖਾਤਿਰ ਪੈਟਰੋਲ ਛਿੜਕ ਸਬਜ਼ੀ ਵੇਚਣ ਵਾਲੇ ਨੂੰ ਲਾਈ ਅੱਗ, ਕੈਮਰੇ ’ਚ ਕੈਦ ਹੋਈ ਖ਼ੌਫ਼ਨਾਕ ਘਟਨਾ

04/01/2023 1:11:49 AM

ਲੁਧਿਆਣਾ (ਤਰੁਣ)-ਹੈਬੋਵਾਲ ਸਿਵਲ ਸਿਟੀ ਇਲਾਕੇ ’ਚ ਸਿਰਫ 30 ਰੁਪਏ ਖਾਤਿਰ ਇਕ ਮੁਲਜ਼ਮ ਨੇ ਆਪਣੇ ਸਾਥੀ ਨਾਲ ਮਿਲ ਕੇ ਸਬਜ਼ੀ ਵੇਚਣ ਵਾਲੇ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਸਬਜ਼ੀ ਵਿਕ੍ਰੇਤਾ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

PunjabKesari

ਸੂਚਨਾ ਮਿਲਣ ’ਤੇ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਮੁਲਜ਼ਮ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮ ਦੀ ਪਛਾਣ ਰਵੀ ਸ਼ਰਮਾ ਵਜੋਂ ਹੋਈ ਹੈ, ਜਦਕਿ ਘਟਨਾ ’ਚ ਝੁਲਸੇ ਪੀੜਤ ਦੀ ਪਛਾਣ ਸ਼ੇਖਰ ਵਜੋਂ ਹੋਈ ਹੈ। ਪੀੜਤ ਸਬਜ਼ੀ ਵਿਕ੍ਰੇਤਾ ਦੇ ਭਰਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸਿਵਲ ਸਿਟੀ ਚਿੱਟੀ ਕੋਠੀ ਕੋਲ ਚੰਦਰ ਨਾਰਾਇਣ ਨਾਮੀ ਸਬਜ਼ੀ ਦੀ ਦੁਕਾਨ ਹੈ। ਬੀਤੀ ਰਾਤ ਰਵੀ ਨਾਂ ਦਾ ਵਿਅਕਤੀ ਉਸ ਦੀ ਦੁਕਾਨ ’ਤੇ ਸਬਜ਼ੀ ਲੈਣ ਲਈ ਆਇਆ। ਮੁਲਜ਼ਮ ਨੇ 20 ਰੁਪਏ ਦੀਆਂ ਮੂਲੀਆਂ ਲਈਆਂ ਅਤੇ ਉਸ ਦੇ ਭਰਾ ਸ਼ੇਖਰ ਨੂੰ 50 ਦਾ ਨੋਟ ਦਿੱਤਾ। ਸ਼ੇਖਰ ਨੇ 30 ਰੁਪਏ ਵਾਪਸ ਕੀਤੇ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

PunjabKesari

ਮੁਲਜ਼ਮ ਰਵੀ ਨੇ ਕਿਹਾ ਕਿ 30 ਰੁਪਏ ਫਟੇ ਹੋਏ ਹਨ, ਉਹ ਨਹੀਂ ਲਵੇਗਾ। ਬਸ ਇੰਨੀ ਗੱਲ ਨੂੰ ਲੈ ਕੇ ਰਵੀ ਗੁੱਸੇ ’ਚ ਆ ਕੇ ਗਾਲੀ-ਗਲੋਚ ਕਰਨ ਲੱਗਾ ਅਤੇ ਧਮਕਾਉਂਦਾ ਹੋਇਆ ਚਲਾ ਗਿਆ। ਪੀੜਤਾ ਦਾ ਕਹਿਣਾ ਹੈ ਕਿ ਕੁਝ ਦੇਰ ਬਾਅਦ ਮੁੜ ਰਵੀ ਦੁਕਾਨ ’ਤੇ ਆਪਣੇ ਭਰਾ ਨਾਲ ਆਇਆ ਅਤੇ 20 ਦਾ ਨੋਟ ਪਾੜ ਕੇ ਸ਼ੇਖਰ ਦੇ ਮੂੰਹ ’ਤੇ ਦੇ ਮਾਰਿਆ। ਉਸ ਨੇ ਗੱਲ ਨੂੰ ਰਫਾ-ਦਫਾ ਕਰਨ ਦਾ ਕਾਫੀ ਯਤਨ ਕੀਤਾ। ਮੁਆਫ਼ੀ ਵੀ ਮੰਗੀ ਪਰ ਰਵੀ ਦੇ ਮਨ ’ਚ ਪਤਾ ਨਹੀਂ ਕਿਹੜੀ ਰੰਜਿਸ਼ ਸੀ ਕਿ ਉਸ ਨੇ ਗਲੇ ਮਿਲਣ ਬਹਾਨੇ ਉਸ ਦੇ ਭਰਾ ਸ਼ੇਖਰ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

ਅਚਾਨਕ ਭਰਾ ਨੂੰ ਲੱਗੀ ਅੱਗ ਕਾਰਨ ਹਫੜਾ-ਦਫੜੀ ਮਚ ਗਈ। ਕਿਸੇ ਤਰ੍ਹਾਂ ਮੌਕੇ ’ਤੇ ਮੌਜੂਦ ਲੋਕਾਂ ਨੇ ਮਿਲ ਕੇ ਸ਼ੇਖਰ ਨੂੰ ਲੱਗੀ ਅੱਗ ਬੁਝਾਈ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ। ਇਸ ਘਟਨਾ ’ਚ ਸ਼ੇਖਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਝਗੜੇ ਦੀ ਘਟਨਾ ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਹੋ ਗਈ ਹੈ। ਇਸ ਸਬੰਧੀ ਜਗਤਪੁਰੀ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਵੀ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ, ਜੋ ਇਕ ਫੈਕਟਰੀ ’ਚ ਨੌਕਰੀ ਕਰਦਾ ਹੈ। ਝਗੜੇ ਤੋਂ ਬਾਅਦ ਰਵੀ ਪੈਟਰੋਲ ਲੈਣ ਪੰਪ ’ਤੇ ਗਿਆ ਅਤੇ 10 ਰੁਪਏ ਦਾ ਪੈਟਰੋਲ ਬੋਤਲ ’ਚ ਪਾ ਕੇ ਲਿਆਇਆ ਅਤੇ ਸ਼ੇਖਰ ’ਤੇ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਦੇ ਖਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਜਿਸ ਨੂੰ ਕੱਲ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


Manoj

Content Editor

Related News