ਸਬਜ਼ੀ ਪਾਸ ਦੇ ਆੜ ’ਚ ਕਰ ਰਹੇ ਸੀ ਸ਼ਰਾਬ ਦੀ ਸਪਲਾਈ, 2 ਗ੍ਰਿਫਤਾਰ
Tuesday, Apr 14, 2020 - 02:20 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦੀ ਸੁਰੱਖਿਆਂ ਨੂੰ ਲੈ ਕੇ ਪੂਰੀ ਦੁਨੀਆਂ ’ਚ ਕਰਫਿਊ ਲਗਾ ਹੋਇਆ ਹੈ। ਕਰਫਿਊ ਦਰਮਿਆਨ ਬਣੇ ਪਾਸ ਦੀ ਆੜ ’ਚ ਸਬਜ਼ੀ ਦੇ ਧੰਦੇ ਦੀ ਥਾਂ ਸ਼ਰਾਬ ਦੀ ਸਪਲਾਈ ਕਰਨ ਵਾਲੇ ਲੋਕਾਂ ਦਾ ਪਰਦਾਫਾਸ਼ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦਾ ਪਤਾ ਚਲਦੇ ਸਾਰ ਪੁਲਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ 45 ਪੇਟਿਆਂ ਸ਼ਰਾਬ ਦੀਆਂ ਬਰਾਮਦ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਜ਼ਿਲੇ ’ਚ ਕਰਫਿਊ ਦੌਰਾਨ ਭੋਜਨ ਦੀਆਂ ਵਸਤਾਂ ਨੂੰ ਸਪਲਾਈ ਕਰਨ ਦੇ ਲਈ ਕਰਫਿਊ ਪਾਸ ਬਣਾਏ ਗਏ ਹਨ। ਇਸ ਦੌਰਾਨ ਪੁਲਸ ਨੂੰ ਸਬਜ਼ੀ ਪਾਸ ਦੇ ਆੜ ’ਚ ਸ਼ਰਾਬ ਦੀ ਸਪਲਾਈ ਕਰਨ ਦੀ ਗੁਪਤ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ 2 ਵਿਅਕਤੀਆਂ ਨੂੰ 45 ਪੇਟੀਆਂ ਸ਼ਰਾਬ ਦੀਆਂ ਸਣੇ ਕਾਬੂ ਕਰ ਲਿਆ। ਸ਼ਰਾਬ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।