6 ਸਾਲ ਬਾਅਦ ਵੀ ਜ਼ਿਲ੍ਹਾ ਪੱਧਰੀ ਸਹੂਲਤਾਂ ਤੋਂ ਵਾਂਝਾ ਫਾਜ਼ਿਲਕਾ (ਵੀਡੀਓ)

07/27/2017 3:37:55 PM


ਫਾਜ਼ਿਲਕਾ(ਸੁਨੀਲ ਨਾਗਪਾਲ)—ਲੰਬੇ ਸੰਘਰਸ਼ ਤੋਂ ਬਾਅਦ 6 ਸਾਲ ਪਹਿਲਾਂ ਫਾਜ਼ਿਲਕਾ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ, ਬਾਵਜੂਦ ਇਸਦੇ ਅੱਜ ਵੀ ਫਾਜ਼ਿਲਕਾ ਵਾਸੀ ਜ਼ਿਲ੍ਹਾ ਪੱਧਰੀ ਸਹੂਲਤਾਂ ਤੋਂ ਵਾਂਝੇ ਹਨ। ਵੱਡੀ-ਵੱਡੀ ਸਰਕਾਰੀ ਇਮਾਰਤਾਂ ਤਾਂ ਬਣਾ ਦਿੱਤੀਆਂ ਗਈਆਂ ਨੇ ਪਰ ਉਸ 'ਚ ਅਧਿਕਾਰੀ ਤੈਨਾਤ ਨਹੀਂ ਹੋਏ। ਜੇਕਰ ਸਿੱਖਿਆ ਪੱਧਰ ਤੋਂ ਦੇਖਿਆ ਜਾਵੇ ਤਾਂ ਸਰਕਾਰੀ ਕਾਲਜ ਬੇਸ਼ੱਕ ਇਥੇ ਹਨ ਪਰ ਟੀਚਰਾਂ ਦੀ ਘਾਟ ਦਾ ਅਸਰ ਬੱਚਿਆਂ ਦੇ ਭਵਿੱਖ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਉਧਰ ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਪਲਾ ਝਾੜ ਦਿੱਤਾ ਕਿ ਹਰ ਸਮੱਸਿਆ ਅਤੇ ਪ੍ਰਸ਼ਾਸਨ 'ਤੇ ਅਸੀ ਨਜ਼ਰ ਰੱਖੀ ਹੋਈ ਹੈ। 
ਜ਼ਿਕਰਯੋਗ ਹੈ ਕਿ ਇਸ ਜ਼ਿਲ੍ਹੇ 'ਚ ਹੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਹਲਕਾ ਅਬੋਹਰ ਪੈਂਦਾ ਹੈ। ਅਜਿਹੇ 'ਚ ਇਹ ਤਸਵੀਰਾਂ ਬਹੁਤ ਸਾਰੇ ਸਵਾਲ ਖੜੇ ਕਰ ਰਹੀਆਂ ਹਨ।


Related News