ਵਰਿੰਦਰ ਕੁਮਾਰ ਸ਼ਰਮਾ ਬਣੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ
Sunday, Jun 14, 2020 - 02:11 PM (IST)
ਲੁਧਿਆਣਾ (ਪੰਕਜ) : ਆਈ. ਏ. ਐੱਸ. ਅਧਿਕਾਰੀ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਪ੍ਰਦੀਪ ਅਗਰਵਾਲ ਦੀ ਜਗ੍ਹਾ ਲੁਧਿਆਣਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਦੇਰ ਰਾਤ ਸਰਕਾਰ ਵੱਲੋਂ ਪੰਜਾਬ 'ਚ ਵੱਡੇ ਪੱਧਰ ’ਤੇ ਕੀਤੇ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੇ ਫੇਰਬਦਲ 'ਚ ਉਕਤ ਫੈਸਲਾ ਕੀਤਾ ਗਿਆ।
ਸ਼ਰਮਾ ਨੇ ਜਲੰਧਰ 'ਚ ਡੀ. ਸੀ. ਰਹਿੰਦੇ ਹੋਏ ਕੋਰੋਨਾ ਮਹਾਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕੀਤਾ ਸੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਕਈ ਸਮਾਜਿਕ ਮੁਹਿੰਮਾਂ ਨੂੰ ਦੂਜੇ ਸ਼ਹਿਰਾਂ ਦੇ ਪ੍ਰਸ਼ਾਸਨ ਨੇ ਵੀ ਅਪਣਾਇਆ। ਸਰਲ ਸੁਭਾਅ ਦੇ ਸ਼ਰਮਾ ਲਈ ਮਹਾਨਗਰ 'ਚ ਜਿੱਥੇ ਕੋਰੋਨਾ ਮਹਾਮਾਰੀ ਤੋਂ ਸ਼ਹਿਰੀਆਂ ਨੂੰ ਸੁਰੱਖਿਅਤ ਰੱਖਣਾ ਚੁਣੌਤੀ ਹੋਵੇਗੀ, ਨਾਲ ਹੀ ਸ਼ਹਿਰ 'ਚ ਸਰਗਰਮ ਭੂ-ਮਾਫੀਆ ਵੱਲੋਂ ਕਰੋੜਾਂ ਦੀਆਂ ਜ਼ਮੀਨਾਂ ’ਤੇ ਕੀਤੇ ਜਾ ਰਹੇ ਕਬਜ਼ਿਆਂ ਨੂੰ ਰੋਕਣਾ ਅਤੇ ਜਿਨ੍ਹਾਂ ਜ਼ਮੀਨਾਂ ਨੂੰ ਉਹ ਹੜੱਪ ਚੁੱਕੇ ਹਨ, ਉਨ੍ਹਾਂ ਨੂੰ ਖਾਲੀ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਰੈਵੇਨਿਊ ਵਿਭਾਗ ਖਾਸ ਕਰ ਪਟਵਾਰ ਸਰਕਲਾਂ 'ਚ ਸਰਗਰਮ ਪ੍ਰਾਈਵੇਟ ਕਰਿੰਦਿਆਂ ਅਤੇ ਉਨ੍ਹਾਂ ਦੀ ਮਦਦ ਨਾਲ ਰਿਸ਼ਵਤਖੋਰੀ ਕਰਨ ਵਾਲੇ ਪਟਵਾਰੀਆਂ ’ਤੇ ਲਗਾਮ ਕੱਸਣਾ ਹੋਵੇਗਾ।