ਪੜ੍ਹਾਈ ਕਰਨ ਮਗਰੋਂ ਨੌਕਰੀ ਕਰਨਾ ਚਾਹੁੰਦੇ ਸੀ ਅਕਾਲੀ ਆਗੂ ''ਵਰਦੇਵ ਸਿੰਘ ਮਾਨ'' (ਵੀਡੀਓ)

5/6/2021 12:25:15 PM

ਜਲੰਧਰ/ਗੁਰੂਹਰਸਹਾਏ (ਰਮਨਦੀਪ ਸੋਢੀ) : 'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਗੁਰੂਹਰਸਹਾਏ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਨਾਲ ਉਨ੍ਹਾਂ ਦੀ ਸਿਆਸੀ ਤੇ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ ਗਈ। ਇਸ ਦੌਰਾਨ ਵਰਦੇਵ ਸਿੰਘ ਨੋਨੀ ਮਾਨ ਨੇ ਆਪਣੇ ਜ਼ਿੰਦਗੀ ਦੇ ਕਈ ਨਿੱਜੀ ਕਿੱਸੇ ਵੀ ਸਾਂਝੇ ਕੀਤੇ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 72 ਘੰਟਿਆਂ ਦੌਰਾਨ ਹੋਵੇਗਾ ਬਦਲਾਅ

ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਉਹ ਜਦੋਂ ਪੜ੍ਹਾਈ ਕਰਦੇ ਸਨ ਤਾਂ ਉਨ੍ਹਾਂ ਦਾ ਮਨ ਨੌਕਰੀ ਕਰਨ ਦਾ ਸੀ। ਉਹ ਚਾਹੁੰਦੇ ਸਨ ਕਿ ਉਹ ਕੋਈ ਵਧੀਆ ਜਿਹੀ ਨੌਕਰੀ ਕਰਨ। ਉਨ੍ਹਾਂ ਦੱਸਿਆ ਕਿ ਘਰ ਦੇ ਹਾਲਾਤ ਕਾਰਨ ਅਜਿਹਾ ਨਹੀਂ ਹੋ ਸਕਿਆ। ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਪੜ੍ਹਾਈ ਕਰਨ ਮਗਰੋਂ ਉਨ੍ਹਾਂ ਦੇ ਘਰ ਦੇ ਹਾਲਾਤ ਅਜਿਹੇ ਬਣ ਗਏ ਕਿ ਮਜਬੂਰਨ ਉਨ੍ਹਾਂ ਨੂੰ ਪਰਿਵਾਰ 'ਚ ਆ ਕੇ ਸਾਰਾ ਕੰਮ ਸੰਭਾਲਣਾ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਪੂਰਨ ਲਾਕਡਾਊਨ' ਨੂੰ ਲੈ ਕੇ ਕੈਪਟਨ ਦਾ ਵੱਡਾ ਫ਼ੈਸਲਾ, ਨਵੀਆਂ ਹਦਾਇਤਾਂ ਜਾਰੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ 3-3 ਮਹੀਨੇ ਬਾਹਰ ਰਹਿੰਦੇ ਸਨ, ਜਦੋਂ ਕਿ ਚਾਚਾ ਜੀ ਸਾਰਾ ਖੇਤੀ ਦਾ ਕੰਮ ਸੰਭਾਲਦੇ ਸਨ। ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਸਾਂਝਾ ਪਰਿਵਾਰ ਹੈ ਅਤੇ ਕਾਰੋਬਾਰ ਵੀ ਇਕੱਠਾ ਹੀ ਹੈ। ਵਰਦੇਵ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਉਹ ਕਣਕ, ਝੋਨਾ ਅਤੇ ਬਾਸਮਤੀ ਬੀਜਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖ਼ੁਦ ਖੇਤੀ ਦਾ ਸ਼ੌਂਕ ਹੈ। ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਦੇ ਹੋਰ ਵੀ ਕਈ ਤਜੁਰਬੇ ਸਾਂਝੇ ਕੀਤੇ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor Babita